ਫਗਵਾੜਾ ਵਿੱਚ ਇੱਕ ਮਸ਼ਹੂਰ ਮਠਿਆਈ ਦੀ ਦੁਕਾਨ ‘ਤੇ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਘਟਨਾ ਵਾਪਰੀ। ਹਮਲਾਵਰਾਂ ਨੇ ਸਵੇਰੇ 7 ਵਜੇ ਦੇ ਕਰੀਬ ਫਗਵਾੜਾ ਦੇ ਹੁਸ਼ਿਆਰਪੁਰ ਰੋਡ ‘ਤੇ ਸੁਧੀਰ ਸਵੀਟ ਸ਼ਾਪ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਸੱਤ ਵਜੇ ਦੁਕਾਨ ਦੇ ਮਾਲਕ ਰਾਜਿੰਦਰ ਦਾ ਪੁੱਤਰ ਕੈਸ਼ ਕਾਊਂਟਰ ਸੰਭਾਲ ਰਿਹਾ ਸੀ, ਜਦਕਿ ਤਿੰਨ ਗਾਹਕ ਵੀ ਖੜ੍ਹੇ ਸਨ। ਦੁਕਾਨ ਵਿਚ 3-4 ਕਾਰੀਗਰ ਵੀ ਮੌਜੂਦ ਸਨ। ਇਸ ਦੌਰਾਨ ਸਕੂਟੀ ਸਵਾਰ ਤਿੰਨ ਬਦਮਾਸ਼ ਉਥੇ ਪਹੁੰਚੇ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਮਗਰੋਂ ਗੋਲੀਆਂ ਤੋਂ ਬਚਣ ਲਈ ਸਾਰੇ ਇਧਰ-ਉਧਰ ਭੱਜਣ ਲੱਗੇ।

ਸੂਚਨਾ ਮਿਲਣ ‘ਤੇ, ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕੀਤੇ, ਜੋ ਕਬਜੇ ਵਿਚ ਲੈ ਲਏ ਗਏ ਹਨ। ਪੁਲਿਸ ਹੁਣ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਹੋਟਲ ‘ਚ ਔਰਤ ਦਾ ਕ.ਤ.ਲ, ਪਤੀ ‘ਤੇ ਇਲਜ਼ਾਮ, ਪੁੱਤ ਦੀ ਲੋਹੜੀ ਮਨਾਉਣ ਆਸਟ੍ਰੇਲੀਆ ਤੋਂ ਆਇਆ ਸੀ ਜੋੜਾ
ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋ ਪਹੀਆ ਵਾਹਨ ‘ਤੇ ਆਏ 2-3 ਅਣਪਛਾਤਿਆਂ ਨੇ ਦੁਕਾਨ ‘ਤੇ ਕਰੀਬ 7 ਰਾਊਂਡ ਫਾਇਰ ਕੀਤੇ। ਫਾਇਰਿੰਗ ਵਿਚ ਕਿਸੇ ਵੀ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਮਠਿਆਈ ਦੀ ਦੁਕਾਨ ਦੇ ਮਾਲਕ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਕੀ ਉਸ ਨੂੰ ਕੋਈ ਧਮਕੀ ਮਿਲੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























