1994 ਵਿੱਚ ਤੀਹਰੇ ਕਤਲ ਕਾਂਡ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਸੋਮਵਾਰ ਨੂੰ ਸੀਬੀਆਈ ਅਦਾਲਤ ਵਿੱਚ ਵਰਚੁਅਲ ਸੁਣਵਾਈ ਵਿੱਚ ਸ਼ਾਮਿਲ ਹੋਏ ਸੀ। ਪਰ ਸੁਣਵਾਈ ਦੌਰਾਨ ਉਹ ਬੈੱਡ ‘ਤੇ ਲੇਟੇ ਹੋਏ ਸੀ।
ਉਨ੍ਹਾਂ ਦੇ ਵਿਵਹਾਰ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਅਦਾਲਤ ਨੇ ਚੇਤਾਵਨੀ ਦਿੱਤੀ ਹੈ। ਵਿਸ਼ੇਸ਼ ਸੀਬੀਆਈ ਜੱਜ ਸੰਜੀਵ ਅਗਰਵਾਲ ਨੇ ਸੁਮੇਧ ਸੈਣੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਾਰਵਾਈ ਵਿੱਚ ਹਿੱਸਾ ਲੈਣ ਸਮੇਂ ਇਹ ਧਿਆਨ ਰੱਖਣ ਲਈ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਹਰਕਤ ਨਾ ਹੋਵੇ। ਨਾਲ ਹੀ ਅਦਾਲਤ ਦੀ ਮਰਿਆਦਾ ਨੂੰ ਵੀ ਕਾਇਮ ਰੱਖਿਆ ਜਾਵੇ। ਇਸ ਸਬੰਧੀ ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਉਹ ਬਿਮਾਰ ਹਨ। ਉਨ੍ਹਾਂ ਨੂੰ ਬੁਖਾਰ ਸੀ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਕੋਈ ਮੈਡੀਕਲ ਸਰਟੀਫਿਕੇਟ ਅਦਾਲਤ ਵਿੱਚ ਪੇਸ਼ ਨਹੀਂ ਕੀਤਾ।
ਇਹ ਵੀ ਪੜ੍ਹੋ : ਰਾਜੋਆਣਾ ਨੂੰ ਜੇਲ੍ਹ ‘ਚ ਬੰਦ ਹੋਇਆਂ 26 ਸਾਲ ਪੂਰੇ ਹੋਣ ‘ਤੇ ਭੈਣ ਕਮਲਦੀਪ ਨੇ ਪਾਈ ਭਾਵੁਕ ਪੋਸਟ
ਦੱਸ ਦੇਈਏ ਕਿ ਸੁਮੇਧ ਸੈਣੀ ਅਤੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ‘ਤੇ 1994 ‘ਚ ਲੁਧਿਆਣਾ ‘ਚ ਤਿੰਨ ਲੋਕਾਂ ਵਿਨੋਦ ਕੁਮਾਰ, ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖਤਿਆਰ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਹੈ। ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਸੁਮੇਧ ਸੈਣੀ ਨੇ ਹੋਰ ਮੁਲਜ਼ਮ ਪੁਲਿਸ ਮੁਲਾਜ਼ਮਾਂ ਸੁਖ ਮਹਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਅਤੇ ਬਲਬੀਰ ਚੰਦ ਤਿਵਾੜੀ ਨਾਲ ਮਿਲ ਕੇ ਪੰਜਾਬ ਵਿੱਚ ਇੱਕ ਆਟੋਮੋਬਾਈਲ ਡੀਲਰਸ਼ਿਪ ਖ਼ਿਲਾਫ਼ ਸਾਜ਼ਿਸ਼ ਰਚੀ ਸੀ। ਵਿਨੋਦ ਅਤੇ ਅਸ਼ੋਕ ਸੈਣੀ ਮੋਟਰਜ਼ ਦੇ ਮੁੱਖ ਫਾਈਨਾਂਸਰ ਸਨ।
ਵੀਡੀਓ ਲਈ ਕਲਿੱਕ ਕਰੋ -: