ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿਚ 11ਵੀਂ ਕਲਾਸ ਵਿਚ ਦਾਖਲੇ ਲਈ ਚੌਥੀ ਕਾਊਂਸਲਿੰਗ 5 ਜੂਨ ਨੂੰ ਹੋਵੇਗੀ। ਕਾਊਂਸਲਿੰਗ ਸੂਬੇ ਦੇ 23 ਜ਼ਿਲ੍ਹਿਆਂ ਵਿਚ ਬਣਾਏ ਗਏ ਕੇਂਦਰਾਂ ‘ਤੇ ਹੋਵੇਗੀ। ਹਾਲਾਂਕਿ ਵਿਭਾਗ ਨੇ ਅਜੇ ਮੈਰਿਟ ਲਿਸਟ ਤੇ ਸ਼ੈਡਿਊਲ ਜਾਰੀ ਨਹੀਂ ਕੀਤਾ ਹੈ। ਵਿਭਾਗ ਦਾ ਦਾਅਵਾ ਹੈ ਕਿ ਜਲਦ ਹੀ ਸ਼ੈਡਿਊਲ ਐਲਾਨਿਆ ਜਾਵੇਗਾ ਤੇ ਤਾਂ ਜੋ ਯੋਗ ਵਿਦਿਆਰਥੀਆਂ ਨੂੰ ਮੌਕਾ ਮਿਲ ਸਕੇ।
ਸੂਬੇ ਦੇ ਤਲਵਾੜਾ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਮੋਹਾਲੀ, ਪਟਿਆਲਾ, ਸੰਗਰੂਰ ਵਿਚ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਸਕੂਲਾਂ ਵਿਚ 4600 ਸੀਟਾਂ ਲਈ ਦਾਖਲੇ ਦਾ ਪ੍ਰੋਸੈਸ ਚੱਲ ਰਿਹਾ ਹੈ। ਹੁਣ ਤੱਕ ਤਿੰਨ ਵਾਰ ਇਨ੍ਹਾਂ ਸੀਟਾਂ ਲਈ ਕਾਊਂਸਲਿੰਗ ਕੀਤੀ ਜਾ ਚੁੱਕੀ ਹੈ।ਤੀਜੀ ਕਾਊਂਸਲਿੰਗ 29 ਤੇ 30 ਮਈ ਨੂੰ ਹੋਈ ਸੀ। ਇਸ ਵਿਚ 1736 ਲੜਕਿਆਂ ਤੇ 931 ਲੜਕਿਆਂ ਨੂੰ ਬੁਲਾਇਆ ਗਿਆ ਸੀ। ਹਾਲਾਂਕਿ ਇਸ ਦੇ ਬਾਅਦ ਵੀ ਕੁਝ ਸੀਟਾਂ ਰਹਿ ਗਈਆਂ ਸਨ। ਦੱਸ ਦੇਈਏ ਕਿ 60 ਫੀਸਦੀ ਸੀਟਾਂ ਲੜਕਿਆਂ ਤੇ 40 ਫੀਸਦੀ ਸੀਟਾਂ ਲੜਕੀਆਂ ਲਈ ਤੈਅ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਵੋਟ ਪਾਉਂਦੇ ਹੋਏ ਬਣਾਈ ਵੀਡੀਓ, ਫਰੀਦਕੋਟ ਤੋਂ ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਖਿਲਾਫ਼ ਮਾਮਲਾ ਦਰਜ
ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਦੀ ਪ੍ਰਕਿਰਿਆ ਮਾਰਚ ਮਹੀਨੇ ਤੋਂ ਚੱਲ ਰਹੀ ਹੈ। ਇਸ ਲਈ ਪਹਿਲਾਂ ਪ੍ਰੀਖਿਆ ਆਯੋਜਿਤ ਕੀਤੀ ਸੀ। ਇਸ ਦੇ ਬਾਅਦ ਮਈ ਮਹੀਨੇ ਵਿਚ ਤਿੰਨ ਵਾਰ ਕਾਊਂਸਲਿੰਗ ਹੋਈ। ਹਾਲਾਂਕਿ ਕਾਊਂਸਲਿੰਗ ਨੂੰ ਲੈ ਕੇ ਨਿਯਮ ਕਾਫੀ ਸਖਤ ਹੈ ਜੋ ਸ਼ੈਡਿਊਲ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ ਉਸ ਮੁਤਾਬਕ ਹੀ ਸਕੂਲ ਵਿਚ ਪਹੁੰਚਣਾ ਹੁੰਦਾ ਹੈ। ਇਸ ਤੋਂ ਇਲਾਵਾ ਸੀਟ ਅਲਾਟ ਹੋਣ ‘ਤੇ ਦੋ ਦਿਨਾਂ ਦੇ ਅੰਦਰ ਅਲਾਟ ਹੋਣ ਵਾਲੇ ਸਕੂਲ ਵਿਚ ਰਿਪੋਰਟ ਕਰਨੀ ਹੁੰਦੀ ਹੈ। ਦੂਜੇ ਪਾਸੇ ਕਾਊਂਸਲਿੰਗ ਵਿਚ ਆਉਣ ਵਾਲੇ ਮਤਲਬ ਇਹ ਨਹੀਂ ਕਿ ਦਾਖਲਾ ਤੈਅ ਹੈ।
ਵੀਡੀਓ ਲਈ ਕਲਿੱਕ ਕਰੋ -: