ਅੰਮ੍ਰਿਤਸਰ : ਜੂਨ 1984 ਦੇ ਸ਼ਹੀਦਾਂ ਦੀ ਯਾਦ ‘ਚ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਘੱਲੂਘਾਰਾ ਦਿਵਸ ਮੌਕੇ ਭਾਵੇਂ ਗਰਮਦਲੀਆਂ ਨੇ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਖਾਲਿਸਤਾਨ ਸਾਡਾ ਹੱਕ ਹੈ’ ਲਿਖੇ ਬੈਨਰ ਦਿਖਾਈ ਦਿੱਤੇ।
ਪਰ ਇਨ੍ਹਾਂ ਸਭ ਦੇ ਬਾਵਜੂਦ ਇਹ ਸਮਾਗਮ ਸ਼ਾਂਤੀਪੂਰਵਕ ਸੰਪੰਨ ਹੋ ਗਿਆ ਤੇ ਪੁਲਿਸ ਵਲੋਂ ਕਿਸੇ ਨੂੰ ਹਿਰਾਸਤ ‘ਚ ਨਹੀਂ ਲਿਆ ਗਿਆ । ਸੰਗਤਾਂ ਦੀ ਸੁਰੱਖਿਆ ਲਈ ਉਥੇ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਸੱਤ ਜ਼ਿਲ੍ਹਿਆਂ ਦੀ ਪੁਲਿਸ ਦੇ 7 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ, 1 ਆਈ.ਜੀ., 1 ਡੀ.ਸੀ.ਪੀ. , 25 ਐਸ.ਪੀ. ਤੇ 30 ਤੋਂ ਵੱਧ ਡੀ.ਐਸ.ਪੀ . ਰੈਂਕ ਦੇ ਅਧਿਕਾਰੀ ਬੀਤੇ ਦਿਨਾਂ ਤੋਂ ਇਸ ਸਮਾਗਮ ‘ਚ ਸੁਰੱਖਿਆ ਡਿਊਟੀ ‘ਤੇ ਲਗੇ ਹੋਏ ਸਨ । ਸਾਰੇ ਹੀ ਮੁਲਾਜ਼ਮ ਸਿਵਲ ਵਰਦੀ ਵਿਚ ਤਾਇਨਾਤ ਸਨ।
ਲਾਲ ਕਿਲ੍ਹਾ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਵੀ ਪ੍ਰੋਗਰਾਮ ਵਿੱਚ ਪਹੁੰਚੇ। ਦੀਪ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕਿਹਾ ਕਿ 37 ਸਾਲਾਂ ਬਾਅਦ ਵੀ ਇਤਿਹਾਸ ਸੱਚ ਬੋਲ ਰਿਹਾ ਹੈ। ਦਰਬਾਰ ਸਾਹਿਬ ਨੂੰ ਗੋਲੀਆਂ ਲੱਗੀਆਂ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜ਼ਖਮੀ ਹੋਏ, ਸ਼ਹੀਦ ਹੋਏ, ਮਾਸੂਮ ਬੱਚੇ ਅਤੇ ਲੋਕ ਮਾਰੇ ਗਏ। ਸੱਚ ਕਦੇ ਵੀ ਛਿਪਦਾ ਨਹੀਂ। ਅੱਜ ਪੂਰਾ ਪੰਜਾਬ ਸ਼ਹੀਦੀ ਦਿਵਸ ‘ਤੇ ਪਹੁੰਚਿਆ ਹੈ ਅਤੇ ਸ਼ਾਂਤਮਈ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।
ਇਸ ਦੌਰਾਨ ਸੰਸਥਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਮੰਡ, ਪਰਮਜੀਤ ਸਿੰਘ ਟਾਂਡਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲਿਊ ਸਟਾਰ ਆਪ੍ਰੇਸ਼ਨ ਸਿੱਖਾਂ ਲਈ ਕਦੇ ਨਾ ਭੁੱਲਣ ਵਾਲੀ ਘਟਨਾ ਹੈ।
ਸੈਮੀਨਾਰ ਤੋਂ ਬਾਅਦ ਦੇਰ ਸ਼ਾਮ ਦਲ ਖਾਲਸੇ ਦੇ ਵਰਕਰ ਆਪਣੀਆਂ ਮੰਗਾਂ ਅਤੇ ਜੂਨ 1984 ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹੋਏ ਫੋਟੋਆਂ, ਮੋਟਰੋ, ਬੈਨਰ ਆਦਿ ਲੈ ਕੇ ਜਾ ਰਹੇ ਸਨ। ਵਰਕਰਾਂ ਨੇ ਭਾਈ ਗੁਰਦਾਸ ਹਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਮਾਰਚ ਕੀਤਾ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਕੁਨਾਂ ਵੱਲੋਂ ਵਿਸ਼ਾਲ ਅਰਦਾਸ ਕੀਤੀ ਗਈ।
ਇਹ ਵੀ ਪੜ੍ਹੋ : ਸ਼ਾਤਿਰ ਚੋਰ ਸਿਰਫ 25 ਮਿੰਟਾਂ ‘ਚ ਗੈਸ ਕਟਰ ਨਾਲ ATM ਕੱਟ 5.8 ਲੱਖ ਰੁਪਏ ਲੈ ਹੋਏ ਰੱਫੂਚੱਕਰ