ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੇ ਯਤਨਾਂ ਸਦਕਾ ਕਪੂਰਥਲਾ ਦੀ ਇੱਕ ਕੁੜੀ ਓਮਾਨ ਤੋਂ ਵਾਪਸ ਪਰਤੀ। ਕੁੜੀ ਨੂੰ ਉਸ ਦੀ ਸਹੇਲੀ ਨੇ ਨੌਕਰੀ ਦਾ ਝਾਂਸਾ ਦੇ ਕੇ ਓਮਾਨ ਭੇਜ ਦਿੱਤਾ ਸੀ। ਸਹੇਲੀ ਨੇ ਉਸ ਨੂੰ ਸੈਲੂਨ ਵਿਚ ਚੰਗੀ ਤਨਖਾਹ ਦਾ ਲਾਲਚ ਦਿੱਤਾ ਸੀ। ਪਰ ਜਿਵੇਂ ਹੀ ਉਹ ਉੱਥੇ ਪਹੁੰਚੀ ਤਾਂ ਉਸ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਉਸ ਨਾਲ ਮਾੜਾ ਸਲੂਕ ਕੀਤਾ ਗਿਆ।
ਕੁੜੀ ਨੇ ਆਪਣੇ ਨਾਲ ਬੀਤੀ ਹੱਢਬੀਤੀ ਦੱਸੀ, ਜਿਸ ਵਿਚ ਵੱਡੇ ਖੁਲਾਸੇ ਹੋਏ। ਕੁੜੀ ਨੇ ਕਿਹਾ ਕਿ ਉਸ ਦੀ ਆਰਥਿਕ ਹਾਲਤ ਕਮਜ਼ੋਰ ਸੀ। ਇਸ ਦਾ ਫਾਇਦਾ ਚੁੱਕਦੇ ਹੋਏ ਦੋਸਤ ਨੇ ਉਸ ਨੂੰ ਪੈਸੇ ਦਾ ਲਾਲਚ ਦਿੱਤਾ। ਓਮਾਨ ਪਹੁੰਚਦੇ ਹੀ ਉਸ ਦਾ ਮੋਬਾਈਲ ਖੋਹ ਲਿਆ ਗਿਆ। ਉਸ ਕੋਲ ਜੋ ਪੈਸੇ ਸਨ, ਉਹ ਵੀ ਖੋਹ ਲਏ ਗਏ। ਤੈਅ ਕੰਮ ਦੀ ਬਜਾਏ ਲੜਕੀ ਨੂੰ ਘਰੇਲੂ ਕੰਮ ਕਰਵਾਇਆ ਗਿਆ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਖਾਣਾ ਨਹੀਂ ਦਿੱਤਾ ਜਾਂਦਾ। ਉਸ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ।
ਉਸ ਨੂੰ ਜਿੱਥੇ ਰੱਖਿਆ ਹੋਇਆ ਸੀ ਉੱਥੇ ਹੋਰ ਵੀ ਕਈ ਕੁੜੀਆਂ ਸਨ। ਉਸ ਨੇ ਵਾਪਸੀ ਦੀ ਉਮੀਦ ਛੱਡ ਦਿੱਤੀ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕੁੜੀ ਆਪਣੇ ਦੇਸ਼ ਪਰਤਣ ਵਿਚ ਕਾਮਯਾਬ ਹੋ ਗਈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਜਾਂਦੀ ਤਾਂ ਉਨ੍ਹਾਂ ਦੀ ਲੜਕੀ ਦਾ ਵੀਜ਼ਾ ਵਧਾਇਆ ਜਾ ਸਕਦਾ ਸੀ ਅਤੇ ਉਸ ਨੂੰ ਦੋ ਸਾਲ ਤੱਕ ਬੰਦੀ ਬਣਾ ਕੇ ਰੱਖਿਆ ਜਾ ਸਕਦਾ ਸੀ।
ਇਹ ਵੀ ਪੜ੍ਹੋ : MLA ਅਨਮੋਲ ਗਗਨ ਮਾਨ ‘ਗੁੰਮਸ਼ੁਦਾ’, ਲੋਕਾਂ ਨੇ ਇਲਾਕੇ ‘ਚ ਲਾਏ ਪੋਸਟਰ
ਸੰਤ ਸੀਚੇਵਾਲ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਵਿਰੁੱਧ ਸਖ਼ਤ ਕਾਰਵਾਈ ਜ਼ਰੂਰੀ ਹੈ। ਲੜਕੀ ਨੇ ਹੋਰ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਦੇ ਪ੍ਰਭਾਵ ਹੇਠ ਨੌਕਰੀ ਲਈ ਅਰਬ ਦੇਸ਼ਾਂ ਵਿਚ ਨਾ ਜਾਣ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਗਿਰੋਹਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























