ਪਹਾੜੀਆਂ ਤੇ ਤੁਰਕਾਂ ਦੇ ਕਸਮਾਂ ਤੋੜ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪੁੱਜਦਿਆਂ ਫਸਵੀਂ ਲੜਾਈ ਹੋਈ। ਇਸ ਰੌਲੇ ਅਤੇ ਰਾਤ ਦੇ ਹਨੇਰੇ ਵਿਚ ਗੁਰੂ ਜੀ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਿਛੜ ਗਏ। ਇਸ ਥਾਂ ‘ਤੇ ਇਸ ਭਿਆਨਕ ਘਟਨਾ ਦੀ ਯਾਦ ਵਿਚ ਗੁਰਦੁਆਰਾ ਪਰਿਵਾਰ ਵਿਛੋੜਾ ਸੁਸ਼ੋਭਿਤ ਹੈ। ਗੁਰਦੁਆਰਾ ਪਰਿਵਾਰ ਵਿਛੋੜਾ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ।
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਸ ਸਥਾਨ ਉੱਤੇ ਰੁੱਕ ਗਏ ਸਨ ਅਤੇ ਇੱਥੋਂ ਦੇ ਇੱਕ ਮਛੇਰੇ ਬਾਬਾ ਕੁੰਮਾਂ ਮਸ਼ਕੀ ਨੇ ਉਨ੍ਹਾਂ ਨੂੰ ਆਪਣੀ ਛੋਟੀ ਜਿਹੀ ਝੋਂਪੜੀ ਵਿੱਚ ਪਨਾਹ ਦਿੱਤੀ ਸੀ। ਇਸ ਨੂੰ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੁਨੀਆ ਦੇ ਇਤਿਹਾਸ ਵਿਚ ਇਸ ਦਰਦਨਾਕ ਘਟਨਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਕ ਪਾਸੇ ਤਾਂ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ, ਭਾਈ ਉਦੈ ਸਿੰਘ ਤੇ ਕੁਝ ਹੋਰ ਸਿੰਘਾਂ ਨੂੰ ਵੈਰੀਆਂ ਦਾ ਟਾਕਰਾ ਕਰਨ ਦਾ ਹੁਕਮ ਦਿੱਤਾ।
ਦੂਜੇ ਪਾਸੇ ਭਾਈ ਦਇਆ ਸਿੰਘ ਨੂੰ ਆਸਾਂ ਦੀ ਵਾਰ ਦਾ ਕੀਰਤਨ ਕਰਨ ਲਈ ਆਖਿਆ। ਅਜਿਹਾ ਸਿਰਫ ਦਸਮੇਸ਼ ਜੀ ਹੀ ਕਰ ਸਕਦੇ ਸਨ ਜੋ ਦੁਨੀਆ ਦੇ ਇਤਿਹਾਸ ਵਿਚ ਇਕੋ ਇਕ ਅਲੌਕਿਕ ਘਟਨਾ ਹੈ। ਇਸ ਯੁੱਧ ‘ਚ ਭਾਵੇਂ ਸੈਂਕੜੇ ਬਹਾਦਰ ਸਿੰਘਾਂ ਸਮੇਤ ਭਾਈ ਜੀਵਨ ਸਿੰਘ ਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰ ਇਨ੍ਹਾਂ ਸੂਰਬੀਰਾਂ ਨੇ ਵਿਰੋਧੀ ਸੈਨਾ ਦੇ ਦੰਦ ਬੁਰੀ ਤਰ੍ਹਾਂ ਖੱਟੇ ਕਰ ਦਿੱਤੇ ਸਨ।
ਸਰਸਾ ਵਿਚ ਹੜ੍ਹ ਆਇਆ ਹੋਇਆ ਸੀ ਜਿਸ ਕਾਰਨ ਬਹੁਤ ਸਾਰਾ ਸਾਮਾਨ ਤੇ ਸਾਹਿਬ ਉਸ ਵਿਚ ਰੁੜ੍ਹ ਗਿਆ। ਸਿਰਸਾ ਪਾਰ ਕਰਕੇ ਗੁਰੂ ਜੀ ਨੇ ਇਕ ਦਿ ਨਰੋਪੜ ਦੇ ਲਾਗੇ ਨਿਹੰਗ ਖਾਂ ਦੀ ਗੜ੍ਹੀ ਵਿਚ ਬਿਤਾਇਆ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਨੂੰ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਭੇਜ ਦਿੱਤਾ।
ਇਹ ਵੀ ਪੜ੍ਹੋ : ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖ ਜਾਇ।।