ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸਤ ‘ਚ ਪੈਰ ਰੱਖਣ ਦੀਆਂ ਖਬਰਾਂ ‘ਤੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ‘ਚ ਚੋਣਾਂ ਲੜਨ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ।
ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰ ਸਪਸ਼ਟੀਕਰਨ ਦਿੰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਹ ਪੰਜਾਬ ‘ਚ ਚੋਣਾਂ ਨਹੀਂ ਲੜ ਰਹੇ ਨਾ ਹੀ ਉਨ੍ਹਾਂ ਨੂੰ ਚੌਧਰ ਦੀ ਜ਼ਰੂਰਤ ਹੈ। ਟਵੀਟ ‘ਚ ਚੜੂਨੀ ਨੇ ਕਿਹਾ ਕਿ, “ਮੈਂ ਪੰਜਾਬ ਤੋਂ ਚੋਣ ਨਹੀਂ ਲੜ ਰਿਹਾ, ਮੈਨੂੰ ਚੌਧਰ ਦੀ ਲੋੜ ਨਹੀਂ ਹੈ। ਅੱਜ ਦੀ ਮੀਟਿੰਗ ਵਿੱਚ ਹਰਿਆਣਾ ਵੱਲੋਂ 26 ਨਵੰਬਰ ਨੂੰ ਸੰਸਦ ਵੱਲ ਮਾਰਚ ਕਰਨ ਦਾ ਏਜੰਡਾ ਰੱਖਿਆ ਜਾਵੇਗਾ।”
ਉੱਥੇ ਹੀ ਬੀਤੇ ਦਿਨ ਗੁਰਨਾਮ ਸਿੰਘ ਚੜੂਨੀ ਨੇ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਮੱਖਣ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਗੁਰਨਾਮ ਚੜੂਨੀ ਨੇ ਪਹਿਲਾ ਵੀ ਕਿਹਾ ਸੀ ਕਿ ਉਹ ਖੁਦ ਚੋਣਾਂ ਨਹੀਂ ਲੜਨਗੇ ਪਰ ਹਰ ਵਿਧਾਨ ਸਭਾ ਸੀਟ ਤੇ ਕਿਸਾਨ ਉਮੀਦਵਾਰ ਖੜ੍ਹਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: