ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਯੋਧਾ ਦੇ ਨਾਲ-ਨਾਲ ਇਕ ਚੰਗੇ ਕਵੀ ਵੀ ਸਨ। ਉਨ੍ਹਾਂ ਦੇ ਦਰਬਾਰ ਵਿੱਚ 52 ਕਵੀ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਚੇਲਿਆਂ ਵਿਚ ਵੀਰਤਾ ਦਾ ਸੰਚਾਰ ਕਰਨ ਲਈ ਕਵਿਤਾ ਨੂੰ ਹੀ ਅਪਣਾਇਆ। ਉਨ੍ਹਾਂ ਕਈ ਗ੍ਰੰਥ ਵੀ ਲਿਖੇ ਹਨ, ਜਿਨ੍ਹਾਂ ਵਿਚੋਂ ਚੰਡੀ ਚਰਿਤਰ ਮਸ਼ਹੂਰ ਹੈ।
ਗੁਰੂ ਸਾਹਿਬ ਨੇ ਸੰਸਾਰ ਛਡਣ ਤੋਂ ਪਹਿਲਾਂ ਗੁਰੂ ਪ੍ਰਥਾ ਬੰਦ ਕਰ ਦਿੱਤੀ ਅਤੇ ਸਿੱਖਾਂ ਨੂੰ ਗੁਰੂ ਮਾਨਿਓ ਗਰੰਥ ਦਾ ਉਪਦੇਸ਼ ਦਿੱਤਾ। ਅਰਥਾਤ ਇਸ ਤੋਂ ਬਾਅਦ ਗ੍ਰੰਥ ਸਾਹਿਬ ਹੀ ਸਿੱਖਾ ਦਾ ਗੁਰੂ ਹੈ। ਗੁਰੂ ਜੀ ਦੀ ਮੌਤ ਤੋਂ ਬਾਅਦ ਸਿੱਖ ਧਰਮ ਦਾ ਬੜਾ ਪ੍ਰਚਾਰ ਹੋਇਆ। ਇਸਦਾ ਸਿਹਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਹੈ।
ਇਕ ਦਿਨ ਵਿਸਾਖੀ ਦੇ ਮੌਕੇ ਤੇ ਗੁਰੂ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਅਨੰਦਪੁਰ ਵਿਚ ਇਕੱਠਾ ਕੀਤਾ। ਭਰੇ ਦਰਬਾਰ ਵਿਚ ਉਹਨਾਂ ਧਰਮ ਦੇ ਨਾਂ ਤੇ ਬਲੀਦਾਨ ਮੰਗਿਆ। ਇਕ-ਇਕ ਕਰਕੇ ਪੰਜ ਵੀਰ ਆਪਣਾ ਸਿਰ ਦੇਣ ਲਈ ਓਠੇ। ਗੁਰੂ ਜੀ ਨੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਂ ਦਿੱਤਾ। ਉਹਨਾਂ ਨੂੰ ਅਮ੍ਰਿਤ ਛਕਾਇਆ ਅਤੇ ਸਚੇ ਸਿਖ ਬਣਾਇਆ। ਗੁਰੂ ਜੀ ਨੇ ਆਪ ਵੀ ਅੰਮ੍ਰਿਤ ਪੀਤਾ। ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਆਪਣੇ ਨਾਂ ਦੇ ਪਿਛੇ ਸਿੰਘ ਲਗਾਉਣ, ਕੰਘਾ, ਕੱਛਾ, ਕਿਰਪਾਣ, ਕੜਾ ਅਤੇ ਕੇਸ ਪੰਜ ਚੀਜਾਂ ਨੂੰ ਧਾਰਨ ਕਰਣ ਲਈ ਕਿਹਾ। ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਨੂੰ ਇਕ ਵੀਰਾਂ ਦੀ ਜਾਤੀ ਬਣਾ ਦਿੱਤਾ।
ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਨੂੰ ਜੀਉਂਦੇ ਜੀ ਝੁਕਾ ਨਹੀਂ ਸੀ ਸਕਿਆ। ਗੁਰੂ ਜੀ ਨੇ ਉਸ ਨੂੰ ਇਕ ਪੱਤਰ ਵੀ ਲਿਖਿਆ ਸੀ ਜਿਸ ਨੂੰ ਜਫਰਨਾਮਾ ਕਹਿੰਦੇ ਹਨ। ਦੱਖਣ ਵਿੱਚ ਇਕ ਪਠਾਣ ਦੁਆਰਾ ਛੁਰੇ ਦਾ ਜਖਮ ਨਾ ਸਹਿਣ ਕਰਦੇ ਹੋਏ। ਆਪ 1708 ਵਿਚ ਅਕਾਲ ਚਲਾਣਾ ਕਰ ਗਏ।
ਇਹ ਵੀ ਪੜ੍ਹੋ : ਧੰਨ-ਧੰਨ ਬਾਬਾ ਨਾਨਕ- ਪੀਰ ਹਮਜ਼ਾ ਗੌਂਸ ਦਾ ਹੰਕਾਰ ਤੋੜਨਾ