ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਸਿੱਖ ਬਣ ਗਿਆ। ਅਮ੍ਰਿਤ ਛਕਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਤੰਤਰ-ਮੰਤਰ ਛੱਡ ਦਿੱਤਾ। ਸ੍ਰੀ ਗੂਰੁ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣਕੇ ਉਸਦਾ ਰਾਜਪੂਤ ਖੂਨ ਖੋਲਣ ਲੱਗ ਗਿਆ। ਉਹ ਮੁਗ਼ਲਾਂ ਦੇ ਅਤਿਆਚਾਰਾਂ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋ ਪੰਜਾਬ ਜਾਣ ਦੀ ਆਗਿਆ ਮੰਗੀ ।
ਪੰਜਾਬ ਜਾਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਆਪਣੇ ਪੰਜ ਤੀਰ ਦਿੱਤੇ । ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਲਈ ਪੰਜ ਪਿਆਰੇ ਬਿਨੋਦ ਸਿਘ, ਕਾਹਨ ਸਿਘ, ਬਾਜ਼ ਸਿਘ, ਦਯਾ ਸਿਘ, ਰਣ ਸਿੰਘ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਭੇਜਿਆ। ਇਸਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਭੇਜੇ ਜਿਹਨਾਂ ਵਿੱਚ ਲਿਖਿਆ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗ਼ਲਾਂ ਖ਼ਿਲਾਫ ਧਰਮ ਯੁੱਧ ਵਿੱਚ ਉਸਦਾ ਸਾਥ ਦੇਣ ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਣ ਤੋਂ ਪਹਿਲਾਂ 5 ਹੁਕਮ ਦਿੱਤੇ। ਬੰਦਾ ਸਿੰਘ ਬਹਾਦਰ ਹਮੇਸ਼ਾ ਬ੍ਰਹਮਚਾਰੀ ਜੀਵਨ ਬਤੀਤ ਕਰੇਗਾ। ਉਹ ਹਮੇਸ਼ਾ ਸੱਚ ਬੋਲੇਗਾ ਅਤੇ ਸੱਚਾਈ ‘ਤੇ ਚੱਲੇਗਾ । ਉਹ ਕੋਈ ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਵੇਗਾ। ਉਹ ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰੇਗਾ। ਉਹ ਆਪਣੇ ਆਪ ਨੂੰ ਹਮੇਸ਼ਾ ਖਾਲਸੇ ਦਾ ਸੇਵਕ ਸਮਝੇਗਾ। ਜਦੋਂ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆਗਿਆ ਲੈ ਕੇ ਪੰਜਾਬ ਪਹੁੰਚਿਆ। ਉਸਨੇ ਸੋਨੀਪਤ ਤੋਂ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕੀਤੀ ।
ਗੁਰੂ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਦੇ ਹੋਏ ਹਜ਼ਾਰਾਂ ਸਿੱਖ ਉਸਦਾ ਸਹਿਯੋਗ ਕਰਨ ਲਈ ਇਕਠੇ ਹੋ ਗਏ । ਉਸਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੌਰਾ ਤੇ ਹਮਲੇ ਕੀਤੇ ਅਤੇ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ। ਸਰਹਿੰਦ ਦੀ ਜਿੱਤ ਉਸਦੀ ਬਹੁਤ ਵੱਡੀ ਸਫ਼ਲਤਾ ਸੀ। ਉਸਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ।
ਇਹ ਵੀ ਪੜ੍ਹੋ : ਗੁਰੂ ਪ੍ਰਥਾ ਬੰਦ ਕਰਕੇ ਸਿੱਖਾਂ ਨੂੰ ‘ਗੁਰੂ ਮਾਨਿਓ ਗ੍ਰੰਥ’ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ