ਅੰਮ੍ਰਿਤਸਰ ਵਿਚ ਬੀਤੀ ਰਾਤ ਲਗਭਗ 12 ਵਜੇ ਹੈਰੀਟੇਜ ਸਟ੍ਰੀਟ ‘ਤੇ ਧਮਾਕਾ ਹੋਇਆ। ਇਸ ਨਾਲ ਸਾਰਾਗੜ੍ਹੀ ਪਾਰਕਿੰਗ ਵਿਚ ਖਿੜਕੀਆਂ ‘ਤੇ ਲੱਗਾ ਕੱਚਾ ਚਾਰੋਂ ਪਾਸੇ ਫੈਲ ਗਿਆ। ਇਹ ਕੱਚ 5 ਤੋਂ 6 ਸ਼ਰਧਾਲੂਆਂ ਨੂੰ ਲੱਗਾ ਜਿਸ ਨਾਲ ਉਹ ਜ਼ਖਮੀ ਹੋ ਗਏ।
ਜਾਂਚ ਦੇ ਬਾਅਦ ਪੁਲਿਸ ਨੇ ਕਿਹਾ ਕਿ ਇਹ ਇਕ ਹਾਦਸਾ ਹੈ ਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਫੋਰੈਂਸਿੰਕ ਟੀਮ ਹਾਦਸੇ ਦੀ ਜਾਂਚ ਕਰੇਗੀ।
ਹਾਦਸਾ ਹੈਰੀਟੇਜ ਸਟ੍ਰੀਟ ‘ਤੇ ਸਾਰਾਗੜ੍ਹੀ ਸਰਾਏ ਦੇ ਸਾਹਮਣੇ ਤੇ ਪਾਰਕਿੰਗ ਦੇ ਬਿਲਕੁਲ ਬਾਹਰ ਹੋਇਆ। ਲਗਭਗ 12 ਵਜੇ ਲੋਕ ਹੈਰੀਟੇਜ ਸਟ੍ਰੀਟ ‘ਤੇ ਘੁੰਮ ਰਹੇ ਹਨ। ਉਦੋਂ ਜ਼ੋਰਦਾਰ ਧਮਾਕਾ ਹੋਇਆ। ਕੋਲੋਂ ਆਟੋ ਤੋਂ ਦੂਜੇ ਸੂਬੇ ਦੀਆਂ ਲਗਭਗ 6 ਟੂਰਿਸਟ ਲੜਕੀਆਂ ਆਈਆਂ ਸਨ ਜਿਨ੍ਹਾਂ ‘ਤੇ ਕੱਚ ਡਿੱਗਿਆ। ਨਾਲ ਹੀ ਇਕ ਬੈਂਚ ‘ਤੇ ਨੌਜਵਾਨ ਸੌਂ ਰਿਹਾ ਸੀ ਜਿਸ ਦੀ ਲੱਤ ਵਿਚ ਕੱਚ ਦਾ ਟੁਕੜਾ ਲੱਗਾ ਤੇ ਉਹ ਜ਼ਖਮੀ ਹੋ ਗਿਆ।
ਕੁਝ ਮਿੰਟਾਂ ਵਿਚ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਕਿਹਾ ਕਿ ਇਹ ਕੋਈ ਹਮਲਾ ਨਹੀਂ ਹੈ, ਹਾਦਸਾ ਹੈ ਲੋਕਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : 23 ਸਾਲ ਦੀ ਆਸਟ੍ਰੇਲੀਆਈ ਮਿਸ ਯੂਨੀਵਰਸ ਫਾਈਨਲਿਸਟ ਦੀ ਮੌ.ਤ, ਘੁੜਸਵਾਰੀ ਦੌਰਾਨ ਹੋਈ ਸੀ ਜ਼ਖਮੀ
ਸੈਂਟਰਲ ਏਸੀਪੀ ਸੁਰਿੰਦਰ ਸਿੰਘ ਨੇ ਕਿਹਾ ਕਿ ਹਾਦਸਾ ਅੱਤਵਾਦੀ ਨਹੀਂ ਹੈ, ਇਹ ਸਪੱਸ਼ਟ ਹੈ ਪਰ ਕਾਰਨ ਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿੰਕ ਵਿਭਾਗ ਦੀਆਂ ਟੀਮਾਂ ਅੱਜ ਜਾਂਚ ਕਰਨਗੀਆਂ। ਸੈਂਪਲ ਲਏ ਜਾਣਗੇ। ਇਸ ਦੇ ਬਾਅਦ ਸਪੱਸ਼ਟ ਹੋਵੇਗਾ ਕਿ ਪਾਰਕਿੰਗ ਦਾ ਕੱਚ ਕਿਵੇਂ ਟੁੱਟਿਆ।
ਵੀਡੀਓ ਲਈ ਕਲਿੱਕ ਕਰੋ -: