ਲੁਧਿਆਣਾ ਵਿਚ ਅੱਜ ਚੰਡੀਗੜ੍ਹ ਰੋਡ ‘ਤੇ ਟਿੱਪਰ ਨੇ ਸਕੂਟੀ ਸਵਾਰ ਮਹਿਲਾ ਟੀਚਰ ਨੂੰ ਦਰੜ ਦਿੱਤਾ ਜਿਸ ਦੇ ਬਾਅਦ ਉਹ ਗੰਭੀਰ ਜ਼ਖਮੀ ਹੋ ਗਈ। ਟਿੱਪਰ ਦੇ ਟਾਇਰ ਉਸ ਦੇ ਹੱਥ-ਪੈਰ ‘ਤੇ ਚੜ੍ਹ ਗਏ। ਜ਼ਖਮੀ ਟੀਚਰ ਦਾ ਨਾਂ ਕੀਰਤੀ ਅਰੋੜਾ ਹੈ ਅਜੇ 4 ਮਹੀਨੇ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਿੱਪਰ ਕਾਫੀ ਤੇਜ਼ ਰਫਤਾਰ ਵਿਚ ਹੀ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਕੀਰਤੀ ਦੇ ਪਤੀ ਭੁਵਨ ਅਰੋੜਾ ਨੇ ਦੱਸਿਆ ਕਿ ਉਹ ਫਤਿਹਗੜ੍ਹ ਮੁਹੱਲੇ ਦਾ ਰਹਿਣ ਵਾਲਾ ਹੈ। ਰੋਜ਼ਾਨਾ ਦੀ ਤਰ੍ਹਾਂ ਹੀ ਉਨ੍ਹਾਂ ਦੀ ਪਤਨੀ ਕੀਰਤੀ ਘਰ ਤੋਂ ਤਿਆਰ ਹੋ ਕੇ ਸਕੂਲ ਲਈ ਨਿਕਲੀ ਸੀ। ਅਚਾਨਕ ਵਰਧਮਾਨ ਚੌਕ ‘ਤੇ ਉਸ ਦਾ ਟਿੱਪਰ ਨਾਲ ਐਕਸੀਡੈਂਟ ਹੋ ਗਿਆ। ਉਸ ਨੂੰ ਤੁਰੰਤ CMC ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ
ਡਾਕਟਰ ਮੁਤਾਬਕ ਕੀਰਤੀ ਦੇ ਹੱਥ ਦਾ ਅੰਗੂਠਾ ਵੱਖਰਾ ਹੋਇਆ ਹੈ। ਪੈਰ ਤੇ ਹੱਥ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਬ੍ਰੇਨ ਸਣੇ ਪੂਰੇ ਸਰੀਰ ਦੀ ਸਕੈਨਿੰਗ ਹੋਵੇਗੀ। ਫਿਲਹਾਲ ਕੀਰਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੱਟਾਂ ਗੰਭੀਰ ਹੋਣ ਕਾਰਨ ਉਸ ਦਾ ਇਲਾਜ ਲੰਬਾ ਚੱਲੇਗਾ। ਟਿਪਰ ਚਾਲਕ ਖਿਲਾਫ ਥਾਣਾ ਡਵੀਜ਼ਨ ਨੰਬਰ 7 ਵਿਚ ਸ਼ਿਕਾਇਤ ਦਿੱਤੀ ਜਾਵੇਗੀ। ਘਟਨਾ ਵਾਲੀ ਥਾਂ ‘ਤੇ ਪੁਲਿਸ ਪਹੁੰਚੀ ਜਿਨ੍ਹਾਂ ਨੇ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ ਲਈ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: