ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ 1 ਜੂਨ ਨੂੰ ਵੋਟਿੰਗ ਦੌਰਾਨ ਜ਼ਿਆਦਾ ਗਰਮੀ ਹੋਣ ਦੇ ਆਸਾਰ ਹਨ। ਅਜਿਹੇ ਵਿਚ ਇਸ ਗਰਮੀ ਵਿਚ ਵੱਧ ਤੋਂ ਵੱਧ ਵੋਟਿੰਗ ਹੋਵੇ, ਇਸ ਲਈ ਚੋਣ ਕਮਿਸ਼ਨ ਨੇ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਪੋਲਿੰਗ ਸਟੇਸ਼ਨਾਂ ‘ਤੇ ਆਉਣ ਵਾਲੇ ਲੋਕਾਂ ਲਈ ਚੋਣ ਕਮਿਸ਼ਨ ਵੱਲੋਂ ਕੂਲਰ ਤੇ ਏਸੀ ਤੋਂ ਲੈ ਕੇ ਛਾਂ ਦਾ ਇੰਤਜ਼ਾਮ, ਪੀਣ ਵਾਲਾ ਪਾਣੀ, ਵੇਟਿੰਗ ਏਰੀਆ, ਪੁਰਸ਼ਾਂ ਤੇ ਮਹਿਲਾਵਾਂ ਲਈ ਸਾਫ-ਸੁਥਰੇ ਟਾਇਲਟ ਸਥਾਪਤ ਹੋਣਗੇ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਗਰਮੀ ਤੋਂ ਬਚਾਅ ਦੇ ਇੰਤਜ਼ਾਮ ਤੈਅ ਸਮੇਂ ਵਿਚ ਪੂਰੇ ਕਰਨ ਦੇ ਹੁਕਮ ਦਿੱਤੇ ਹਨ।
ਚੋਣ ਕਮਿਸ਼ਨ ਨੂੰ ਉਮੀਦ ਹੈ ਕਿ ਇਕ ਜੂਨ ਨੂੰ ਗਰਮੀ ਜ਼ਿਆਦਾ ਹੋਵੇਗੀ। ਅਜਿਹੇ ਵਿਚ ਲੋਕ ਸ਼ਾਮ ਦੇ ਸਮੇਂ ਵੋਟਿੰਗ ਪਾਉਣ ਜਾ ਸਕਦੇ ਹਨ। ਸ਼ਾਮ 6 ਵਜੇ ਤੇ ਬਾਅਦ ਵੋਟਿੰਗ ਕੇਂਦਰਾਂ ‘ਤੇ ਲੋਕਾਂ ਦੀ ਲਾਈਨ ਲੱਗ ਸਕਦੀ ਹੈ। ਇਸ ਲਈ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਰੌਸ਼ਨੀ ਦਾ ਇੰਤਜ਼ਾਮ ਕੀਤਾ ਜਾਵੇਗਾ ਤਾਂ ਕਿ ਲਾਈਨਾਂ ਵਿਚ ਲੱਗਣ ਵਾਲੇ ਲੋਕਾਂ ਨੂੰ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ : ਮਸਾਲਿਆਂ ‘ਚ ਟਾਇਫਾਇਡ ਵਾਲੇ ਬੈਕਟੀਰੀਆ, ਅਮਰੀਕਾ ਨੇ ਰਿਜੈਕਟ ਕੀਤਾ MDH ਦਾ 31 ਫੀਸਦੀ ਸ਼ਿਪਮੈਂਟ
ਅਧਿਕਾਰੀਆਂ ਨੂੰ ਸਾਰੇ ਕਲੈਕਸ਼ਨ ਸੈਂਟਰਾਂ, ਪੋਲਿੰਗ ਸਟੇਸ਼ਨਾਂ ‘ਤੇ ਜ਼ਰੂਰੀ ਦਵਾਈਆਂ (ਓ. ਆਰਐੱਸ ਘੋਲ) ਆਦਿ ਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਕਰਨ ਲਈ ਕਿਹਾ ਹੈ। ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸਟਾਫ ਲਈ ਕੂਲਰ, ਰਿਫਰੈਸ਼ਮੈਂਟ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਜਨ ਸ਼ਿਕਾਇਤ ਪ੍ਰਣਾਲੀ, ਗਰਮੀ ਤੋਂ ਰਾਹਤ ਲਈ ਟੈਂਟਾਂ ਦਾ ਪ੍ਰਬੰਧ, ਪੋਲਿੰਗ ਪਾਰਟੀ ਦੇ ਕਲੈਕਸ਼ਨ ਸੈਂਟਰਾਂ ‘ਤੇ ਪਹੁੰਚਣ ਤੇ ਪੋਲਿੰਗ ਸਮੱਗਰੀ ਸੌਂਪਣ ਦੇ ਬਾਅਦ ਪੋਲਿੰਗ ਸਟਾਫ ਨੂੰ ਛੱਡਣ ਲਈ ਆਵਾਜਾਈ ਦੀ ਸੁਵਿਧਾ ਯਕੀਨੀ ਬਣਾਈ ਜਾਵੇ।