ਲੁਧਿਆਣੇ ਦਾ ਸਿਵਲ ਹਸਪਤਾਲ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ ਮਾਮਲਾ ਲੁਧਿਆਣੇ ਦੇ ਸਿਵਲ ਹਸਪਤਾਲ ਵਿਚ ਇਮਾਰਤ ਦੀ ਸਫ਼ਾਈ ਦੌਰਾਨ ਦਵਾਈਆਂ ਦੀ ਮਿਲੀ ਵੱਡੀ ਖੇਪ ਦਾ ਹੈ। ਜਿਸ ਵਿੱਚ ਜ਼ਿਆਦਾਤਰ ਦਵਾਈਆਂ ਦੀ ਮਿਆਦ ਲੰਘ ਚੁੱਕੀ ਹੈ।
ਵੱਡੀ ਤਾਦਾਦ ਵਿਚ ਖਾਲੀ ਸਰਿੰਜਾਂ, ਇੰਜੈਕਸ਼ਨ, ਦਵਾਈਆਂ ਦੇ ਡੱਬੇ ਕਚਰੇ ਦੇ ਢੇਰ ‘ਚ ਬਰਾਮਦ ਹੋਏ ਹਨ ਜਿਸ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਦਕਿ ਇਸ ਮਾਮਲੇ ਦੇ ਐਸਐਮਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਸੋਮਵਾਰ ਤੋਂ ਪੰਜਾਬ ‘ਚ ਫਿਰ ਲੱਗੇਗੀ ‘ਸਾਉਣ ਦੀ ਝੜੀ’, ਮੌਸਮ ਵਿਭਾਗ ਨੇ ਜਾਰੀ ਕੀਤਾ Orange Alert
ਬਰਾਮਦ ਹੋਈ ਦਵਾਈਆਂ ਦੀ ਵੱਡੀ ਖੇਪ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਹਤ ਮਹਿਕਮੇ ਨੂੰ ਕਿੰਨਾ ਵੱਡਾ ਨੁਕਸਾਨ ਹੋਇਆ ਹੈ। ਇਹ ਦਵਾਈਆਂ ਪੰਜਾਬ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਸਮੇਂ ਸਮੇਂ ਸਿਰ ਸਟਾਕ ਦੇ ਰੂਪ ਚ ਮੁਹੱਈਆ ਕਰਾਈਆਂ ਜਾਂਦੀਆਂ ਹਨ। ਜਿਸ ਦਾ ਪੂਰਾ ਵੇਰਵਾ ਸਬੰਧਤ ਹਸਪਤਾਲ ਨੂੰ ਦੇਣਾ ਪੈਂਦਾ ਹੈ। ਪਰ ਹਸਪਤਾਲ ਨੇ ਇਹ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਤਾਂ ਨਹੀਂ ਵੰਡੀਆਂ ਪਰ ਹੁਣ ਕਚਰੇ ਦੇ ਢੇਰ ਵਿੱਚ ਜ਼ਰੂਰ ਸੁੱਟ ਦਿੱਤੀਆਂ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਦੀ ਮਿਤੀ ਲੰਘ ਚੁੱਕੀ ਹੈ ਪੰਜ ਪੰਜ ਛੇ ਛੇ ਸਾਲ ਇਹ ਦਵਾਈਆਂ ਪੁਰਾਣੀਆਂ ਹਨ। ਐਸਐਮਓ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਥੇ ਹੀ ਸਿਵਲ ਹਸਪਤਾਲ ਦੇ ਵਿੱਚ ਪੁੱਜੇ ਲੋਕਾਂ ਨੇ ਵੀ ਇਸ ਗੱਲ ਦੀ ਬਹੁਤ ਨਿੰਦਿਆ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਦਵਾਈਆਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਹਨ। ਉਹ ਲੋਕਾਂ ਨੂੰ ਨਹੀਂ ਮਿਲਦੀਆਂ ਉਹਨਾਂ ਨੇ ਕਿਹਾ ਕਿ ਇਸਦੀ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।
ਇਹ ਵੀ ਦੇਖੋ : ਰਾਤੋ ਰਾਤ ਸਟਾਰ ਨਹੀਂ ਬਣਿਆ Sidhu Moosewala , ਉਸਦੇ ਉਸਤਾਦ ਤੋਂ ਸੁਣੋ ਮਿਹਨਤ ਦੀ ਕਹਾਣੀ!