ਜ਼ਿਲ੍ਹਾ ਮੋਗਾ ਦੇ ਪਿੰਡ ਮੀਨੀਆਂ ਵਿੱਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਜੰਮਪਲ ਹਰਜੀਤ ਸਿੰਘ ਨੂੰ ਇਸਰੋ ਵੱਲੋਂ ਉਸ ਦੇ ਨਾਂ ’ਤੇ ਡਾਕ ਟਿਕਟ ਜਾਰੀ ਕਰ ਕੇ ਸਨਮਾਨਿਤ ਕੀਤਾ ਗਿਆ। ਇਸਰੋ ਵੱਲੋਂ ਰਾਕੇਟ ਵਿਗਿਆਨੀ ਹਰਜੀਤ ਸਿੰਘ ਦੇ ਯੋਗਦਾਨ ਸਦਕਾ ਡਾਕ ਟਿਕਟ ਜਾਰੀ ਕਰਨਾ ਮੋਗਾ ਲਈ ਬੜੇ ਮਾਣ ਵਾਲੀ ਗੱਲ ਹੈ ।
ਦੱਸ ਦੇਈਏ ਕਿ ਸਾਲ 2007 ਤੋਂ ਹਰਜੀਤ ਸਿੰਘ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਿੱਚ ਬਤੌਰ ਰਾਕੇਟ ਵਿਗਿਆਨੀ ਖੋਜ ਕਾਰਜ ਕਰ ਰਹੇ ਹਨ । ਇਸ ਤੋਂ ਪਹਿਲਾਂ ਸਾਲ 2017 ਵਿੱਚ ਇਸਰੋ ਨੇ ਉਨ੍ਹਾਂ ਦੇ ਸ਼ਾਨਦਾਰ ਕੰਮ ਬਦਲੇ ‘ਟੀਮ ਐਕਸੀਲੈਂਸ ਐਵਾਰਡ’ ਦਿੱਤਾ ਸੀ ਤੇ ਸਾਲ 2018 ਦਾ ‘ਯੰਗ ਸਾਇੰਟਿਸਟ’ ਐਵਾਰਡ ਨਾਲ ਨਵਾਜ਼ਿਆ ਸੀ। ਉਸ ਤੋਂ ਬਾਅਦ ਇਸਰੋ ਨੇ ਹੁਣ ਹਰਜੀਤ ਸਿੰਘ ਦੇ ਕੰਮਾਂ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਦੀ ਫੋਟੋ ਵਾਲਾ ਡਾਕ ਟਿਕਟ ਜਾਰੀ ਕਰਕੇ ਹਰਜੀਤ ਨੂੰ ਸਨਮਾਨਿਤ ਕੀਤਾ ਹੈ। ਜਿਸ ਨਾਲ ਹਰਜਕੀਟ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: ਵਿਧਾਇਕਾਂ ਦੇ ਸਫਰ ਭੱਤੇ ’ਚ ਕਟੌਤੀ ਦੀ ਤਿਆਰੀ ‘ਚ ਮਾਨ ਸਰਕਾਰ, 2.70 ਕਰੋੜ ਰੁਪਏ ਦੀ ਹੋਵੇਗੀ ਬੱਚਤ
ਦੱਸ ਦੇਈਏ ਕਿ ਹਰਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਸੇਵਾ-ਮੁਕਤ ਅਧਿਆਪਕ ਤੇ ਮਾਤਾ ਗੁਰਸ਼ਰਨ ਕੌਰ ਸੇਵਾ-ਮੁਕਤ ਅਧਿਆਪਕ ਤੇ ਲੇਖਕ ਹਨ । ਉਸ ਦਾ ਛੋਟਾ ਭਰਾ ਡਾ. ਨਵਜੋਤ ਪਾਲ ਸਿੰਘ ਮੈਨੂਫੈਕਚਰਿੰਗ ਇੰਜੀਨੀਅਰ ਯੂਐੱਸਏ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ। ਉਮੀਦ ਹੈ ਕਿ ਹਰਜੀਤ ਸਿੰਘ ਭਵਿੱਖ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਿਲ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: