ਪੰਜਾਬੀ ਅਦਾਕਾਰ ਜੈ ਰੰਧਾਵਾ ਫਿਲਮ ਇਸ਼ਕਨਾਮਾ 56 ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਿਆ। ਇੱਕ ਜੰਪ ਸੀਨ ਕਰਦੇ ਹੋਏ ਕ੍ਰੇਨ ਮਸ਼ੀਨ ਵਿਚ ਤਕਨੀਕੀ ਖਰਾਬੀ ਆ ਗਈ, ਜਿਸ ਨਾਲ ਜੈ ਰੰਧਾਵਾ ਛੱਤ ‘ਤੇ ਸਹੀ ਤਰ੍ਹਾਂ ਲੈਂਡ ਨਹੀਂ ਕਰ ਸਕਿਆ ਤੇ ਸਿੱਧੇ ਕੰਧ ਵਿਚ ਜਾ ਟਕਰਾਇਆ। ਇਸ ਦੌਰਾਨ ਉਸ ਦਾ ਸਿਰ ਕੰਧ ਵਿਚ ਜ਼ੋਰ ਨਾਲ ਟਕਰਾ ਗਿਆ।
ਘਟਨਾ ਦਾ 8 ਸਕਿੰਟ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹਾਦਸੇ ਤੋਂ ਤੁਰੰਤ ਬਾਅਦ ਕਰੂ ਮੈਂਬਰਾਂ ਨੇ ਉਸ ਨੂੰ ਸੰਭਾਲਿਆ ਅਤੇ ਉਸਨੂੰ ਹਸਪਤਾਲ ਪਹੁੰਚਾਇਆ। ਜੈ ਰੰਧਾਵਾ ਦਾ ਹਸਪਤਾਲ ਵਿੱਚ ਐਮਆਰਆਈ ਕੀਤਾ ਗਿਆ। ਡਾਕਟਰਾਂ ਨੇ ਕਿਸੇ ਵੀ ਗੰਭੀਰ ਸੱਟ ਤੋਂ ਇਨਕਾਰ ਕੀਤਾ ਹੈ। ਉਹ ਇਸ ਸਮੇਂ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਹਸਪਤਾਲ ਤੋਂ ਉਸ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੂੰ ਐਮਆਰਆਈ ਕਰਵਾਉਂਦੇ ਦਿਖਾਇਆ ਗਿਆ ਹੈ। ਡਾਕਟਰਾਂ ਮੁਤਾਬਕ ਜੈ ਰੰਧਾਵਾ ਦੀ ਹਾਲਤ ਸਥਿਰ ਹੈ, ਪਰ ਉਸ ਨੂੰ ਕੁਝ ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਰੇਨ ਵਿਚ ਤਕਨੀਕੀ ਨੁਕਸ ਕਰਕੇ ਉਹ ਸਹੀ ਤਰੀਕੇ ਲੈਂਡ ਨਹੀਂ ਕਰ ਪਾਇਆ। ਜਿਵੇਂ ਹੀ ਜੈ ਨਾਲ ਹਾਦਸਾ ਵਾਪਰਿਆ ਤਾਂ ਘਟਨਾ ਵਾਲੀ ਥਾਂ ‘ਤੇ ਹਫੜਾ-ਦਫੜੀ ਮਚ ਗਈ ਅਤੇ ਕਰੇਨ ਡਰਾਈਵਰ ਨੇ ਤੁਰੰਤ ਉਸਨੂੰ ਉੱਪਰ ਚੁੱਕਿਆ ਅਤੇ ਦੂਜੇ ਘਰ ਦੀ ਛੱਤ ‘ਤੇ ਉਤਾਰ ਦਿੱਤਾ। ਹਾਲਾਂਕਿ, ਇਸ ਵੀਡੀਓ ਦੀ ਸਹੀ ਤਰੀਕ ਅਤੇ ਸਥਾਨ ਦਾ ਅਜੇ ਪਤਾ ਨਹੀਂ ਹੈ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਸਮਾਰੋਹ ‘ਚ ਹੰਗਾਮਾ, ਕੁਰਸੀ ਨੂੰ ਲੈ ਕੇ MLA ਤੇ ਨਗਰ ਕੌਂਸਲ ਪ੍ਰਧਾਨ ‘ਚ ਪਿਆ ਪੰਗਾ
ਹਾਦਸੇ ਤੋਂ ਬਾਅਦ ਹਸਪਤਾਲ ਤੋਂ ਜੈ ਰੰਧਾਵਾ ਦੀ ਇੱਕ ਫੋਟੋ ਸਾਹਮਣੇ ਆਈ, ਜਿਸ ਵਿੱਚ ਉਸ ਨੂੰ ਐਮਆਰਆਈ ਕਰਵਾਉਂਦੇ ਦਿਖਾਇਆ ਗਿਆ ਹੈ। ਜਿਵੇਂ ਹੀ ਸ਼ੂਟਿੰਗ ਦੌਰਾਨ ਜੈ ਰੰਧਾਵਾ ਦੇ ਸੱਟਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਪ੍ਰਸ਼ੰਸਕਾਂ ਅਤੇ ਪੰਜਾਬੀ ਸਿਨੇਮਾ ਸਿਤਾਰਿਆਂ ਨੇ ਉਸ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਜੈ ਰੰਧਾਵਾ ਦਸੰਬਰ 2025 ਤੋਂ ਆਪਣੀ ਨਵੀਂ ਫਿਲਮ, ਇਸ਼ਕਨਾਮਾ 56 ਦੀ ਸ਼ੂਟਿੰਗ ਕਰ ਰਿਹਾ ਹੈ। ਉਸਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
























