ਮਸ਼ਹੂਰ ਪੰਜਾਬੀ ਗਾਇਕ ਖਾਨ ਸ੍ਹਾਬ ਨੇ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇੱਕ ਭਾਵੁਕ ਪੋਸਟ ਪਾਈ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵਿੱਚ ਖਾਨ ਸਾਬ ਆਪਣੀ ਅੰਮੀ-ਅੱਬੂ ਦੇ ਪੈਰ ਧੁਆਉਂਦਾ ਹੈ ਅਤੇ ਫਿਰ ਸਾਰਾ ਪਾਣੀ ਪੀਂਦ ਹੈ।
ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਣੀ ਪੀਣ ਦੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ, ਉਸਨੇ ਲਿਖਿਆ, “ਮੈਂ ਜਾਣਦਾ ਹਾਂ ਕਿ ਇਹ ਇਸਲਾਮ ਦੇ ਸਿਧਾਂਤਾਂ ਦੇ ਵਿਰੁੱਧ ਹੈ। ਮੇਰੀ ਮਾਂ ਨੇ ਇੱਕ ਵਾਰ ਮੈਨੂੰ ਨਮਾਜ ਕਰਦੇ ਹੋਏ ਆਵਾਜ਼ ਮਾਰੀ ਸੀ ਉਦੋਂ ਵੀ ਮੈਂ ਨਮਾਜ ਤੋੜ ਕੇ ਉਨ੍ਹਾਂ ਨੂੰ ਦਵਾਈ ਦੇਣ ਲਈ ਉਠ ਗਿਆ ਸੀ, ਅੱਲ੍ਹਾ ਮੈਨੂੰ ਮਾਫ਼ ਕਰੇ।”

ਗਾਇਕ ਖਾਨ ਸਾਬ ਨੇ ਅੱਗੇ ਕਿਹਾ ਕਿ ਮੈਂ ਜੋ ਵੀ ਕੀਤਾ ਹੋਵੇ, ਇਸ ਦੁਨੀਆ ਵਿੱਚ ਮੇਰੇ ਮਾਪਿਆਂ ਤੋਂ ਵੱਡਾ ਕੁਝ ਨਹੀਂ ਹੈ। ਜਿਨ੍ਹਾਂ ਦੇ ਮਾਤਾ-ਪਿਤਾ ਜ਼ਿੰਦਾ ਹਨ, ਉਨ੍ਹਾਂ ਨੂੰ ਉਨ੍ਹਾਂ ਦਾ ਕਦਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਚੁੰਮਿਆ ਕਰੋ। ਉਸਨੇ ਇਸ ਪੋਸਟ ਵਿੱਚ ਕਮਲ ਖਾਨ ਨੂੰ ਹੈਸ਼ਟੈਗ ਕੀਤਾ ਹੈ।
ਖਾਨ ਸਾਬ ਨੇ ਕਿਹਾ ਕਿ “ਮੈਂ ਅਕਸਰ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ। ਜਿੰਨਾ ਚਿਰ ਉਹ ਜ਼ਿੰਦਾ ਹਨ, ਉਹ ਸੋਚਦੇ ਹਨ ਕਿ ਉਨ੍ਹਾਂ ਦੀ ਕੀਮਤ ਕੁਝ ਨਹੀਂ ਹੈ। ਮੈਨੂੰ ਪੁੱਛੋ, ਜਿਸਨੇ ਇੱਕ ਮਹੀਨੇ ਦੇ ਅੰਦਰ ਹੀ ਅੰਮੀ ਅਤੇ ਅੱਬੂ ਨੂੰ ਗੁਆ ਦਿੱਤਾ ਹੈ। ਉਸ ਨੇ ਕਿਹਾ, ‘ਤੁਹਾਡੇ ਮਾਪਿਆਂ ਦੇ ਪੈਰਾਂ ਦੀ ਧੂੜ ਤੁਹਾਡੇ ਲਈ ਕੀਮਤੀ ਹੈ। ਬਾਕੀ ਅੱਲਾਹ ਪਾਕ ਮੈਨੂੰ ਮਾਫ ਕਰੇ, ਕਿਉਂਕਿ ਹੁਜੂਰ ਨੇ ਇਹ ਚੀਜ ਨਹੀਂ ਕੀਤੀ। @ ਖਾਨ ਸਾਬ

ਖਾਨ ਸਾਬ੍ਹ ਦੀ ਇਸ ਪੋਸਟ ‘ਤ ਸੋਸ਼ਲ਼ ਮੀਡੀਆ ‘ਤੇ ਲੋਕਾਂ ਦੀਆਂ ਭਾਵਨਾਤਮਕ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਯੂਜਰਸ ਨੇ ਉਸ ਦੀ ਪੋਸਟ ਨੂੰ ਭਾਵੁਕ ਕਰ ਦੇਣ ਵਾਲਾ ਕਿਹਾ, ਜਦਕਿ ਕੁਝ ਨੇ ਇਸ ਨੂੰ ਬਹੁਤ ਹੀ ਭਆਵਨਾਤਮਕ ਕਦਮ ਕਿਹਾ।
ਇਹ ਵੀ ਪੜ੍ਹੋ : ਫਰੀਦਾਬਾਦ ‘ਚ ਜੰਮੂ-ਕਸ਼ਮੀਰ ਪੁਲਿਸ ਦੀ ਕਾਰਵਾਈ, ਡਾਕਟਰ ਦੇ ਘਰੋਂ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਵਿਸਫੋਟਕ ਬਰਾਮਦ
ਦੱਸ ਦੇਈਏ ਕਿ ਖਾਨ ਸਾਬ ਦੀ ਮਾਂ ਸਲਮਾ ਪਰਵੀਨ 26 ਸਤੰਬਰ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਸੀ। ਉਸ ਦੇ ਪਿਤਾ ਇਕਬਾਲ ਮੁਹੰਮਦ ਦਾ 13 ਅਕਤੂਬਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਬਾਥਰੂਮ ਵਿੱਚ ਦਿਲ ਦਾ ਦੌਰਾ ਪਿਆ। ਇੱਕ ਮਹੀਨੇ ਦੇ ਅੰਦਰ ਦੋ ਜਨਾਜੇ ਉੱਠਣ ਮਗਰੋਂ ਖਾਨ ਸਾਬ ਇਕੱਲਾ ਰਹਿ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























