ਦੇਸ਼ ਛੱਡਣ ਤੋਂ ਬਾਅਦ ਵੀ ਜਲੰਧਰ ਦਾ ਮਸ਼ਹੂਰ ਕੁਲਹੜ ਪੀਜ਼ਾ ਕਪਲ ਸੁਰਖੀਆਂ ‘ਚ ਬਣਿਆ ਹੋਇਆ ਹੈ। ਕੁਲਹੜ ਪੀਜ਼ਾ ਕਪਲ ਵਜੋਂ ਮਸ਼ਹੂਰ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਇੱਕ ਵਾਰ ਫਿਰ ਚਰਚਾ ਵਿੱਚ ਹਨ। ਇੰਗਲੈਂਡ ਜਾਣ ਤੋਂ ਬਾਅਦ ਸਹਿਜ ਅਰੋੜਾ ਨੇ ਗਾਇਕੀ ਦੇ ਖੇਤਰ ‘ਚ ਐਂਟਰੀ ਕੀਤੀ ਹੈ ਅਤੇ ਉਸ ਦਾ ਗੀਤ ‘ਵਿਸ਼ ਟੂ ਡਾਈ’ ਰਿਲੀਜ਼ ਹੋ ਗਿਆ ਹੈ। ਉਸ ਦੇ ਇਸ ਗੀਤ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
ਹੁਣ ਇਸ ਜੋੜੇ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਮਹਾਰਾਜਾ ਦਲੀਪ ਸਿੰਘ ਦੀ ਕਬਰ ’ਤੇ ਸ਼ਰਧਾਂਜਲੀ ਭੇਟ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਸ਼ੇਅਰ ਕਰਦੇ ਹੋਏ ਸਹਿਜ ਅਰੋੜਾ ਨੇ ਲਿਖਿਆ, “ਪੰਜਾਬ ਪੰਜਾਬ ਦੀ, ਪਰ ਸਫਰ ਪਰਾਇਆ…। ਮਹਾਰਾਜਾ ਦਲੀਪ ਸਿੰਘ ਦੀ ਕਬਰ ਸਿਰਫ਼ ਇੱਕ ਯਾਦ ਨਹੀਂ, ਇੱਕ ਸਬਕ ਹੈ। ਕਿਵੇਂ ਇਤਿਹਾਸ ਦੇ ਫੈਸਲੇ ਇੱਕ ਸ਼ਾਹੀ ਜ਼ਿੰਦਗੀ ਨੂੰ ਵਿਦੇਸ਼ੀ ਜ਼ਮੀਨ ‘ਤੇ ਲੈ ਗਏ ਪਰ ਉਨ੍ਹਾਂ ਦਾ ਜਜ਼ਬਾ ਅੱਜ ਵੀ ਪੰਜਾਬ ਦੀ ਰੂਹ ਵਿਚ ਜ਼ਿੰਦਾ ਹੈ।”
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਦੇ ਇੰਗਲੈਂਡ ਸ਼ਿਫਟ ਹੋਣ ਦੀ ਕਾਫੀ ਚਰਚਾ ਹੈ। ਇਸ ਜੋੜੇ ਨੇ ਆਪਣੇ ਬੱਚੇ ਨਾਲ ਵਿਦੇਸ਼ ਰਵਾਨਾ ਹੁੰਦੇ ਹੋਏ ਅੰਮ੍ਰਿਤਸਰ ਏਅਰਪੋਰਟ ਤੋਂ ਵੀਡੀਓ ਸ਼ੇਅਰ ਕੀਤੀ ਸੀ। ਉਥੇ ਜਾ ਕੇ ਸਹਿਜ ਅਰੋੜਾ ਨੇ ਆਪਣਾ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ, ਜਿਸ ਨੂੰ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਪ੍ਰੋਡਿਊਸ ਕੀਤਾ। ਇਸ ਗੀਤ ਵਿਚ ਸਹਿਜ ਅਰੋੜਾ ਨੇ ਆਪਣੇ ਦਿਲ ਦੇ ਦਰਦ ਬਿਆਨ ਕੀਤਾ ਹਨ। UK ਜਾਣ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਸੁਰਖੀਆਂ ਵਿਚ ਹਨ।
ਇਹ ਵੀ ਪੜ੍ਹੋ : ਕੀਰਤਪੁਰ ਸਾਹਿਬ-ਮਹਿਤਪੁਰ ਹਾਈਵੇਅ ਹੋਵੇਗਾ 4 ਲੇਨ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਜੋੜੇ ਵੱਲੋਂ ਬਣਾਈ ਗਈ ਅਸ਼ਲੀਲ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ ਸੀ। ਸਹਿਜ ਅਰੋੜਾ ਦੇ ਪੱਗ ਬੰਨ੍ਹਣ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ। ਨਿਹੰਗ ਸਿੰਘਾਂ ਨੇ ਸਹਿਜ ਅਰੋੜਾ ਨੂੰ ਦਿੱਤੀ ਧਮਕੀ। ਕਿਹਾ ਗਿਆ ਕਿ ਜਾਂ ਤਾਂ ਉਹ ਵੀਡੀਓ ਬਣਾਉਣਾ ਬੰਦ ਕਰ ਦੇਵੇ ਜਾਂ ਫਿਰ ਪੱਗ ਬੰਨਣੀ ਬੰਦ ਕਰ ਦੇਵੇ। ਇਸ ਤਰ੍ਹਾਂ ਲੋਕਾਂ ਦੀਆਂ ਕਈ ਧਮਕੀਆਂ ਅਤੇ ਟ੍ਰੋਲਿੰਗ ਤੋਂ ਬਾਅਦ ਉਸ ਨੇ ਬ੍ਰਿਟੇਨ ਜਾਣ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
