ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਇੱਕ ਮਹਿਲਾ ਟਿਕਟ ਕਲਰਕ ਅਤੇ ਇੱਕ ਯਾਤਰੀ ਵਿਚਕਾਰ ਖੁੱਲ੍ਹੇ ਪੈਸੇ ਨਾ ਦੇਣ ਕਰਕੇ ਝਗੜਾ ਹੋਗਿਆ। ਯਾਤਰੀ ਨੇ ਟਿਕਟ ਖਰੀਦਣ ਲਈ 200 ਰੁਪਏ ਦਾ ਨੋਟ ਦਿੱਤਾ, ਪਰ ਮਹਿਲਾ ਕਲਰਕ ਨੇ ਖੁੱਲ੍ਹੇ ਪੈਸੇ ਲਿਆਉਣ ਲਈ ਕਿਹਾ ਅਤੇ ਕਿਹਾ ਕਿ ਉਸ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਇਸ ਨਾਲ ਉਨ੍ਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਯਾਤਰੀ ਨੇ ਦਾਅਵਾ ਕੀਤਾ ਕਿ ਕਾਊਂਟਰ ‘ਤੇ ਨਕਦੀ ਹੋਣ ਦੇ ਬਾਵਜੂਦ, ਉਸ ਨੂੰ ਟਿਕਟ ਜਾਰੀ ਨਹੀਂ ਕੀਤੀ ਜਾ ਰਹੀ ਸੀ। “ਉਹ ਨਾ ਤਾਂ ਆਨਲਾਈਨ ਭੁਗਤਾਨ ਲੈ ਰਹੀ ਹੈ ਤੇ ਨਾ ਹੀ ਖੁੱਲ੍ਹੇ ਪੈਸੇ ਦੇ ਰਹੀ ਹੈ। ਜਦਕਿ ਮਹਿਲਾ ਕਰਮਚਾਰੀ ਨੇ ਕਿਹਾ ਕਿ ਜੇ ਉਹ ਸਾਰੇ ਖੁੱਲ੍ਹੇ ਪੈਸੇ ਦੇ ਦੇਵੇਗੀ ਤਾਂ ਬਾਕੀ ਯਾਤਰੀਆਂ ਨੂੰ ਪੈਸੇ ਕਿੱਥੋਂ ਵਾਪਸ ਕਰੇਗੀ।

ਬਹਿਸ ਵਧਣ ‘ਤੇ ਮਹਿਲਾ ਕਲਰਕ ਨੇ ਯਾਤਰੀ ਨੂੰ ਉਸ ਦੇ 200 ਰੁਪਏ ਵਾਪਸ ਕਰ ਦਿੱਤੇ ਤੇ ਟਿਕਟ ਦੇਣ ਤੋਂ ਮਨ੍ਹਾ ਕਰ ਦਿੱਤਾ। ਯਾਤਰੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ ‘ਤੇ ਪਾਉਣ ਦੀ ਗੱਲ ਕਹੀ, ਜਿਸ ਤੋਂ ਬਾਅਦ ਮਾਮਲਾ ਹੋਰ ਵਧ ਗਿਆ। ਮਹਿਲਾ ਕਰਮਚਾਰੀ ਨੇ ਰੇਲਵੇ ਪੁਲਿਸ ਬੁਲਾਉਣ ਦੀ ਧਮਕੀ ਦਿੱਤੀ।
ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਦੇ ਵੀਡੀਓ ਕਲਿੱਪ ਵਿਚ ਕਾਊਂਟਰ ਦੇ ਅੰਦਰ ਬੈਠੀ ਮਹਿਲਾ ਟਿਕਟ ਲੈਣਆਏ ਯਾਤਰੀ ਨਾਲ ਬਹੁਤ ਹੀ ਗੁੱਸੇ ਵਿਚ ਗੱਲ ਕਰਦੀ ਹੈ। ਖੁੱਲ੍ਹੇ ਪੈਸੇ ਮੰਗਣ ‘ਤੇ ਉਹ ਪੈਸੇਂਜਰ ਦਾ ਟਿਕਟ ਰੱਖ ਲੈਂਦੀ ਹੈ ਤੇ ਉਸ ਨੂੰ RPF ਦੀ ਧਮਕੀ ਦਿੰਦੀ ਹੈ। ਇਸ ਮਾਮਲੇ ਵਿਚ ਹੁਣ ਰੇਲਵੇ ਨੇ ਪੈਸੇਂਜਰ ਨੂੰ ਹੋਈ ਅਸੁਵਿਧਾ ਲਈ ਖੇਦ ਪ੍ਰਗਟਾਇਆ ਹੈ।
ਕਲਪਨਾ ਸ਼੍ਰੀਵਾਸਤਵ ਨਾਮ ਦੀ ਇੱਕ ਯੂਜ਼ਰ ਨੇ ਵੀਡੀਓ ਵਿੱਚ ਰੇਲਵੇ ਮੰਤਰਾਲੇ ਅਤੇ ਫਿਰੋਜ਼ਪੁਰ ਡਿਵੀਜ਼ਨ ਦੇ DRM ਨੂੰ ਟੈਗ ਕੀਤਾ ਹੈ, ਉਨ੍ਹਾਂ ਨੂੰ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਉਸਨੇ ਇਹ ਵੀ ਲਿਖਿਆ ਹੈ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਮਹਿਲਾ ਰੇਲਵੇ ਸਟਾਫ ਨੇ ਬਹੁਤ ਮਾੜਾ ਵਿਵਹਾਰ ਕੀਤਾ। ਜਦੋਂ ਉਸਨੇ ਖੁੱਲ੍ਹੇ ਪੈਸੇ ਨਹੀਂ ਦਿੱਤੇ, ਤਾਂ ਉਸ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੂੰ ਕਾਲ ਕਰਨ ਦੀ ਧਮਕੀ ਦਿੱਤੀ ਅਤੇ ਟਿਕਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰਾਂ ਨੂੰ ਮਾ/ਰੀ ਟੱਕਰ, ਕਈ ਫੁੱਟ ਉੱਚਾ ਉਛਲੇ ਨੌਜਵਾਨ, ਇੱਕ ਦੀ ਮੌਤ
ਕਲਪਨਾ ਨੇ ਅੱਗੇ ਲਿਖਿਆ ਕਿ ਇਹ ਯਾਤਰੀਆਂ ਨਾਲ ਸਿੱਧਾ ਧੋਖਾ ਹੈ। ਅਜਿਹੇ ਕਰਮਚਾਰੀ ਨੂੰ ਤੁਰੰਤ ਮੁਅੱਤਲ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਲੰਧਰ ਕੈਂਟ ਤੋਂ ਇਸ ਪੋਸਟ ‘ਤੇ ਔਰਤ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੀਆਂ ਟਿੱਪਣੀਆਂ ਮਿਲ ਰਹੀਆਂ ਹਨ।
ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੇ ਤੁਰੰਤ ਜਵਾਬ ਦਿੱਤਾ, ਅਤੇ ਕਿਹਾ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਸਾਂਝਾ ਕਰੋ ਤਾਂ ਜੋ ਸ਼ਿਕਾਇਤ ਦਰਜ ਕਰਵਾਈ ਜਾ ਸਕੇ। ਡੀਆਰਐਮ ਨੇ ਕਿਹਾ, “ਕਿਸੇ ਵੀ ਕਰਮਚਾਰੀ ਨੂੰ ਯਾਤਰੀ ਨਾਲ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”
ਵੀਡੀਓ ਲਈ ਕਲਿੱਕ ਕਰੋ -:
























