ਪੰਜਾਬੀ ਸਿਨੇਮਾ ਅਤੇ ਕਾਮੇਡੀ ਦੇ ਥੰਮ੍ਹ ਜਸਵਿੰਦਰ ਸਿੰਘ ਭੱਲਾ, ਜਿਨ੍ਹਾਂ ਨੇ ਕਾਮੇਡੀ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਦਵਾਈ ਮੰਨਿਆ ਅਤੇ ਉਸ ਹਾਸੇ ਨੂੰ ਹਰ ਘਰ ਤੱਕ ਪਹੁੰਚਾਇਆ, ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਸੈਕਟਰ-62 ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ, ਲੁਧਿਆਣਾ ਵਿੱਚ ਹੋਇਆ ਸੀ। ਭੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਤੋਂ ਬੀਐਸਸੀ ਅਤੇ ਐਮਐਸਸੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਮੇਰਠ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। 1989 ਵਿੱਚ ਉਹ ਪੀਏਯੂ ਦੇ ਐਕਸਟੈਂਸ਼ਨ ਐਜੂਕੇਸ਼ਨ ਵਿਭਾਗ ਵਿੱਚ ਇੱਕ ਅਧਿਆਪਕ ਵਜੋਂ ਸ਼ਾਮਲ ਹੋਏ ਅਤੇ 2020 ਵਿੱਚ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਸਿੱਖਿਆ ਦੇ ਨਾਲ-ਨਾਲ, ਉਹ ਕਲਾ ਅਤੇ ਹਾਸੇ ਦੀ ਦੁਨੀਆ ਵਿੱਚ ਵੀ ਪ੍ਰਵੇਸ਼ ਕੀਤਾ। 1988 ਵਿੱਚ ਉਨ੍ਹਾਂ ਦੀ ਆਡੀਓ ਲੜੀ ‘ਛਣਕਟਾ 88’ ਉਨ੍ਹਾਂ ਨੂੰ ਪੰਜਾਬ ਦੇ ਹਰ ਘਰ ਵਿੱਚ ਲੈ ਗਈ। ਚਾਚਾ ਚਤਰ ਸਿੰਘ, ਐਡਵੋਕੇਟ ਢਿੱਲੋਂ ਵਰਗੇ ਕਿਰਦਾਰਾਂ ਨੇ ਲੋਕਾਂ ਨੂੰ ਇੰਨਾ ਹਸਾਇਆ ਕਿ ਇਹ ਨਾਮ ਉਨ੍ਹਾਂ ਦੀ ਪਛਾਣ ਬਣ ਗਏ।

ਉਨ੍ਹਾਂ ਨੇ 1998 ਵਿੱਚ ਫਿਲਮ ‘ਦੁੱਲਾ ਭੱਟੀ’ ਨਾਲ ਵੱਡੇ ਪਰਦੇ ‘ਤੇ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ‘ਮਾਹੌਲ ਠੀਕ ਹੈ’, ‘ਜੀਜਾਜੀ’, ‘ਮੇਲ ਕਰਾ ਦੇ ਰੱਬਾ’, ‘ਪਾਵਰ ਕੱਟ’, ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਅਟ’, ‘ਜਿਨੇ ਮੇਰਾ ਦਿਲ ਲੁਟਿਆ’ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਆਪਣੇ ਵਿਲੱਖਣ ਅੰਦਾਜ਼ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ। ਇਸ ਦੇ ਨਾਲ ਹੀ ਕਾਮੇਡੀ ਤੇ ਹਾਸਿਆਂ ਵਿਚ ਉਨ੍ਹਾਂ ਨੇ ਸਮਾਜ ਨੂੰ ਵੀ ਸ਼ੀਸ਼ਾ ਵਿਖਾਇਆ।
![]()
ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਸਵਿੰਦਰ ਭੱਲਾ ਦੀ ਕਾਮੇਡੀ ਅਤੇ ਹਾਸਾ ਪੰਜਾਬੀ ਦੇ ਰੰਗ ਨਾਲ ਜੁੜਿਆ ਹੋਇਆ ਸੀ। ਭੱਲਾ ਜੀ ਦਾ ਅਚਾਨਕ ਦੁਨੀਆ ਤੋਂ ਚਲੇ ਜਾਣਾ ਬਹੁਤ ਦੁਖਦਾਈ ਹੈ। ‘ਛਣਕਾਟਿਆਂ’ ਦੇ ਬੰਦ ਹੋਣ ਨਾਲ ਮਨ ਦੁਖੀ ਹੈ, ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ। ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ।
ਇਹ ਵੀ ਪੜ੍ਹੋ : ਅਮਰੀਕਾ ਟਰੱਕ ਹਾਦਸੇ ਨਾਲ ਜੁੜੀ ਵੱਡੀ ਖਬਰ, ਪੰਜਾਬੀ ਟਰੱਕ ਡਰਾਈਵਰ ਦਾ ਭਰਾ ਗ੍ਰਿਫ਼ਤਾਰ
ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ‘ਕੈਰੀ ਆਨ ਜੱਟਾ-4’ ਉਨ੍ਹਾਂ ਦਾ ਹੀ ਆਈਡੀਆ ਸੀ। ਉਨ੍ਹਾਂ ਦੇ ਸ਼ਬਦ ਹੁਣ ਅਧੂਰੇ ਰਹਿ ਗਏ। ਜੱਸੀ ਗਿੱਲ ਨੇ ਕਿਹਾ ਕਿ ਭੱਲਾ ਜੀ ਹਮੇਸ਼ਾ ਨਵੇਂ ਕਲਾਕਾਰਾਂ ਦਾ ਸਮਰਥਨ ਕਰਦੇ ਸਨ। ਉਹ ਨਵੇਂ ਕਲਾਕਾਰਾਂ ਨੂੰ ਆਪਣੇ ਸੰਵਾਦ ਵੀ ਦੇ ਕੇ ਮਦਦ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























