Lovepreet Singh suicide case: ਲਵਪ੍ਰੀਤ ਉਰਫ ਲਾਡੀ ਖੁਦਕੁਸ਼ੀ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ‘ਤੇ “ਮਰਨ ਲਈ ਮਜਬੂਰ ਕਰਨ” ਦੀ ਧਾਰਾ 306 ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ “ਧੋਖਾਧੜੀ” ਦੀ ਧਾਰਾ 420 ਦਾ ਕੇਸ ਦਰਜ ਕੀਤਾ ਗਿਆ ਸੀ। ਲਵਪ੍ਰੀਤ ਦੇ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਆਉਣੀ ਅਜੇ ਬਾਕੀ ਸੀ।
ਹੁਣ ਰਿਪੋਰਟ ਆ ਗਈ ਹੈ, ਜਿਸ ਦੇ ਅਧਾਰ ‘ਤੇ ਹੁਣ ਬਰਨਾਲਾ ਪੁਲਿਸ ਨੇ ਧਾਰਾ 306 ਦਾ ਕੇਸ ਦਰਜ ਕੀਤਾ ਹੈ। ਲਵਪ੍ਰੀਤ ਦੇ ਪਰਿਵਾਰ ਦੀ ਮੰਗ ਹੈ ਕਿ ਬੇਅੰਤ ਕੌਰ ਦੇ ਮਾਪਿਆਂ ‘ਤੇ ਵੀ ਕੇਸ ਦਰਜ ਕੀਤਾ ਜਾਵੇ।
ਬਰਨਾਲਾ ਪੁਲਿਸ ਦੇ ਡੀਐਸਪੀ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ‘ਤੇ ਪਹਿਲਾਂ “ਧੋਖਾਧੜੀ” ਦੀ ਧਾਰਾ 420 ਦਾ ਕੇਸ ਦਰਜ ਕੀਤਾ ਸੀ। ਲਵਪ੍ਰੀਤ ਦੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਸੀ, ਜਿਸ ਦੇ ਆਧਾਰ ‘ਤੇ ਰਿਪੋਰਟ ਆ ਗਈ ਹੈ। ਹੁਣ ਬਰਨਾਲਾ ਪੁਲਿਸ ਨੇ ਧਾਰਾ 306 “ਮਰਨ ਲਈ ਮਜਬੂਰ ਕਰਨ” ਅਧੀਨ ਕੇਸ ਦਰਜ ਕੀਤਾ ਹੈ।
ਇਸ ਮਾਮਲੇ ਸਬੰਧੀ ਬਰਨਾਲਾ ਪੁਲਿਸ ਵੱਲੋਂ ਇੱਕ ਐਸਆਈਟੀ ਟੀਮ ਬਣਾਈ ਗਈ ਹੈ ਅਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਅਗਲੀ ਕਾਰਵਾਈ ਜਾਂਚ ਦੇ ਅਧਾਰ ‘ਤੇ ਕੀਤੀ ਜਾਵੇਗੀ। ਲਵਪ੍ਰੀਤ ਉਰਫ ਲਾਡੀ ਦੇ ਚਾਚਾ ਹਰਵਿੰਦਰ ਸਿੰਘ ਨੇ ਇਤਰਾਜ਼ ਜ਼ਾਹਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਦੇ ਮਾਪੇ ਵੀ ਇਸ ਮਾਮਲੇ ਵਿੱਚ ਬਰਾਬਰ ਦੇ ਦੋਸ਼ੀ ਹਨ। ਸਾਡਾ ਬੇਟਾ ਲਵਪ੍ਰੀਤ ਚਲਾ ਗਿਆ ਹੈ, ਵਾਪਸ ਨਹੀਂ ਆਵੇਗਾ, ਪਰ ਸਾਨੂੰ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ, ਪਰ ਸਮਾਂ ਜ਼ਰੂਰ ਲਗੇਗਾ।