ਲੁਧਿਆਣਾ ਦੇ ਰਹਿਣ ਵਾਲੇ ਨੌਜਵਾਨ ਕ੍ਰਿਕਟਰ ਨੇ ਇੱਕ ਨਵਾਂ ਰਿਕਾਰਡ ਬਣਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦਰਅਸਲ, ਨਿਹਾਲ ਵਡੇਰਾ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਨੇ ਬੁੱਧਵਾਰ ਨੂੰ ਪੰਜਾਬ ਰਾਜ ਅੰਡਰ-23 ਟੂਰਨਾਮੈਂਟ ਦੇ ਸੇਮੀਫ਼ਾਈਨਲ ਵਿੱਚ ਬਠਿੰਡਾ ਖਿਲਾਫ਼ ਸ਼ਾਨਦਾਰ 578 ਦੌੜਾਂ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ । ਇਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਵਿਸ਼ਵ ਵਿੱਚ ਤੀਜਾ ਸਭ ਤੋਂ ਵੱਡਾ ਨਿੱਜੀ ਸਕੋਰ ਹੈ ਅਤੇ ਰਾਜ ਦੁਆਰਾ ਆਯੋਜਿਤ ਟੂਰਨਾਮੈਂਟ ਦੇ ਫਾਰਮੈਟ ਵਿੱਚ ਸਭ ਤੋਂ ਵੱਧ ਹੈ । ਇਸ ਮੁਕਾਬਲੇ ਵਿੱਚ ਲੁਧਿਆਣਾ ਨੇ 6 ਵਿਕਟਾਂ ਦੇ ਨੁਕਸਾਨ ‘ਤੇ 880 ਦੌੜਾਂ ‘ਤੇ ਪਾਰੀ ਘੋਸ਼ਿਤ ਕੀਤੀ।
ਇਸ ਉਪਲੱਬਧੀ ਵਿੱਚ ਸਭ ਤੋਂ ਤੇਜ਼ 200, 300, 400 ਤੇ 500 ਦੌੜਾਂ ਸ਼ਾਮਿਲ ਹਨ। ਪਰ ਨੇਹਾਲ ਨੇ ਇਸ ਵਿੱਚ ਇੱਕ ਨਵਾਂ ਰਿਕਾਰਡ ਦਰਜ ਕਰਵਾ ਦਿੱਤਾ ਹੈ। ਨਿਹਾਲ ਨੇ 414 ਗੇਂਦਾਂ ਵਿੱਚ 578 ਦੌੜਾਂ ਬਣਾ ਕੇ ਪੰਜਾਬ ਦੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲਾਂ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੱਤ ਮਹੀਨੇ ਪਹਿਲਾਂ ਨਿਹਾਲ ਨੂੰ ਜੇਪੀ ਅਤਰੇ ਮੈਮੋਰੀਅਲ ਰਾਸ਼ਟਰੀ ਇੱਕ ਰੋਜ਼ਾ ਟੂਰਨਾਮੈਂਟ ਦੇ 26 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਅਧਿਕਾਰੀ ਐਲਾਨਿਆ ਗਿਆ ਸੀ। ਉਸ ਦਿਨ ਨਿਹਾਲ ਨੇ ਲਲਿਤ ਯਾਦਵ ਦੇ 168 ਤੇ ਸ਼ਿਖਰ ਧਵਨ ਦੇ 161 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ ਸੀ। ਹਾਲਾਂਕਿ ਇਹ ਉਸਦੀ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਨਹੀਂ ਹੈ, ਪਰ ਉਸਦੀਆਂ 578 ਦੌੜਾਂ ਵਿੱਚ 37 ਛੱਕੇ ਤੇ 42 ਚੌਕੇ ਸ਼ਾਮਿਲ ਹਨ।
ਇਹ ਵੀ ਪੜ੍ਹੋ: ‘ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਣਗੀਆਂ’: ਟਰਾਂਸਪੋਰਟ ਮੰਤਰੀ
ਇਸ ਸਬੰਧੀ ਨਿਹਾਲ ਦੇ ਪਿਤਾ ਕਮਲ ਵਡੇਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਥਾਨਕ ਸਰਕਾਰੀ ਕਾਲਜ ਵਿੱਚ ਆਖਰੀ ਸਾਲ ਦਾ ਵਿਦਿਆਰਥੀ ਹੈ। ਉਨ੍ਹਾਂ ਦਾ ਪਰਿਵਾਰ ਲੁਧਿਆਣਾ ਅਤੇ ਹੋਰ ਥਾਵਾਂ ‘ਤੇ ਵਿੱਦਿਅਕ ਸੰਸਥਾਵਾਂ ਦੀ ਇੱਕ ਚੇਨ ਚਲਾਉਂਦਾ ਹੈ।
ਦੱਸ ਦੇਈਏ ਕਿ ਨਿਹਾਲ ਵਡੇਰਾ ਨੂੰ ਆਈਪੀਐਲ ਦੇ ਮੌਜੂਦਾ ਸੀਜ਼ਨ ਲਈ ਹਾਲ ਹੀ ਵਿੱਚ ਹੋਈ ਨਿਲਾਮੀ ਦੌਰਾਨ ਨਹੀਂ ਚੁਣਿਆ ਗਿਆ ਸੀ ਹਾਲਾਂਕਿ ਇੱਕ ਟੀਮ ਨੇ ਉਸਨੂੰ ਖ਼ਰੀਦਣ ਵਿੱਚ ਦਿਲਚਸਪੀ ਦਿਖਾਈ ਸੀ। ਭਾਵੇਂ ਉਹ ਪੰਜਾਬ ਦੀ ਮੁਸ਼ਤਾਕ ਅਲੀ ਟੀਮ ਦਾ ਹਿੱਸਾ ਸੀ ਪਰ ਉਸ ਨੂੰ ਆਖਰੀ 11 ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਇਸ ਲਈ ਉਸ ਕੋਲ ਦਿਖਾਉਣ ਲਈ ਰਾਸ਼ਟਰੀ ਟੀ-20 ਅੰਕੜੇ ਨਹੀਂ ਸਨ। ਇਸ ਬਾਰੇ ਨਿਹਾਲ ਨੇ ਕਿਹਾ ਕਿ ਰਾਜਸਥਾਨ ਰਾਇਲਜ਼ ਦੇ ਸੰਗਾਕਾਰਾ ਤੇ ਜੁਬਿਨ ਭਰੂਚਾ ਦਾ ਸਾਥ ਬਹੁਤ ਉਤਸ਼ਾਹ ਵਾਲਾ ਸੀ। ਮੈਂ ਉਨ੍ਹਾਂ ਨਾਲ ਉਨ੍ਹਾਂ ਨਾਲ ਬਹੁਤ ਵਧੀਆ ਸਮਾਂ ਬਤੀਤ ਕੀਤਾ ਹੈ। ਉਨ੍ਹਾਂ ਦੇ ਟਿਪਸ ‘ਤੇ ਮੈਂ ਆਪਣੀ ਤਾਕਤ ਨੂੰ ਮਜ਼ਬੂਤ ਬਣਾ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ -: