ਵੀਰਵਾਰ ਨੂੰ ਲੁਧਿਆਣਾ ਕੋਰਟ ਕੰਪਲੈਕਸ ‘ਚ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਜਦੋਂ ਇਹ ਧਮਾਕਾ ਲੁਧਿਆਣਾ ਦੀ ਕਚਹਿਰੀ ‘ਚ ਹੋਇਆ ਉਦੋਂ ਹੜਤਾਲ ਚੱਲ ਰਹੀ ਸੀ, ਇਸ ਲਈ ਕਚਹਿਰੀ ‘ਚ ਵਕੀਲਾਂ ਦੀ ਗਿਣਤੀ ਘੱਟ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਦੱਸ ਦੇਈਏ ਕਿ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਵੀ ਲੁਧਿਆਣਾ ਪਹੁੰਚ ਰਹੇ ਹਨ। ਧਮਾਕੇ ਤੋਂ ਬਾਅਦ ਚਸ਼ਮਦੀਦਾਂ ਨੇ ਦੱਸਿਆ ਕਿ ਜਿੱਥੇ ਧਮਾਕਾ ਹੋਇਆ, ਉੱਥੇ ਲਾਸ਼ ਪਈ ਸੀ। ਧਮਾਕੇ ਦੀ ਸੂਚਨਾ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਦੰਗ ਰਹਿ ਗਏ। ਫਿਲਹਾਲ ਪੁਲਸ ਮੌਕੇ ‘ਤੇ ਪਹੁੰਚ ਗਈ ਹੈ। ਇਹ ਧਮਾਕਾ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਹੋਇਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਬ੍ਰਹਮਪੁਰਾ ਨੇ ਕੀਤੀ ਘਰ ਵਾਪਸੀ
ਵੀਰਵਾਰ ਨੂੰ ਅਦਾਲਤੀ ਕੰਪਲੈਕਸ ‘ਚ ਹੋਏ ਧਮਾਕੇ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਗਲੇ ਸਾਲ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਹ ਧਮਾਕਾ ਚੋਣਾਂ ‘ਚ ਮੁੱਦਾ ਬਣ ਸਕਦਾ ਹੈ ਅਤੇ ਉਸ ਤੋਂ ਪਹਿਲਾਂ ਤਣਾਅ ਦਾ ਕਾਰਨ ਵੀ ਬਣ ਸਕਦਾ ਹੈ। ਸਾਹਮਣੇ ਆਈਆਂ ਵੀਡਿਓਜ਼ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਕਚਹਿਰੀ ਦੇ ਅੰਦਰ ਸਾਮਾਨ ਖਿੱਲਰਿਆ ਨਜ਼ਰ ਆ ਰਿਹਾ ਹੈ ਅਤੇ ਲੋਕ ਇਧਰ-ਉਧਰ ਭੱਜਦੇ ਵੀ ਨਜ਼ਰ ਆ ਰਹੇ ਹਨ। ਅਦਾਲਤ ਦੇ ਬਾਹਰੋਂ ਵੀ ਕੁੱਝ ਵੀਡੀਓ ਸਾਹਮਣੇ ਆਏ ਹਨ। ਬਾਹਰ ਵੀ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: