ਲੁਧਿਆਣਾ : ਬਲਕਾਰ ਸਿੰਘ ਸੰਧੂ ਮੇਅਰ ਨਗਰ ਨਿਗਮ ਲੁਧਿਆਣਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2002 ਤੋਂ 2007 ਤੱਕ ਵਸਨੀਕਾਂ ਨੂੰ ਤੋਹਫੇ ਦੇ ਤੌਰ ‘ਤੇ 125 ਵ. ਗਜ਼ ਤੱਕ ਦੀਆਂ ਰਿਹਾਇਸ਼ੀ ਪ੍ਰਾਪਰਟੀਆਂ ਦਾ ਪਾਣੀ ਤੇ ਸੀਵਰੇਜ ਦਾ ਬਿਲ ਮੁਆਫ ਕੀਤਾ ਸੀ।
ਸੰਧੂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਵਰਲਡ ਬੈਂਕ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾਣੀ ਨੂੰ ਸਾਫ ਕਰਕੇ ਇਸ ਦੀ ਵਰਤੋਂ ਪੀਣ ਅਤੇ ਹੋਰ ਕੰਮਾਂ ਲਈ ਕਰਨ ਲਈ ਨਗਰ ਨਿਗਮ ਲੁਧਿਆਣਾ ਨੂੰ ਵੱਡੀ ਕਰਜ਼ੇ ਦੀ ਰਕਮ ਪੇਸ਼ਕਸ਼ ਕੀਤੀ ਗਈ ਸੀ ਪਰ ਇਸ ਦੇ ਬਦਲੇ ਵਿਚ ਵਰਲਡ ਬੈਂਕ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ। ਇਨ੍ਹਾਂ ਵਿਚੋਂ ਇੱਕ ਸ਼ਰਤ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਮੁਆਫੀ ਖਤਮ ਕਰਕੇ ਉਨ੍ਹਾਂ ਨੂੰ ਬਿੱਲ ਜਾਰੀ ਕਰਨ ਸਬੰਧੀ ਵੀ ਸੀ ਜਿਸ ਕਾਰਨ ਮਾਣਯੋਗ ਹਾਊਸ ਦੇ ਵਿਚ ਇਸ ਸਬੰਧੀ ਵਿਚਾਰ ਕਰਕੇ ਸਰਵਦਲੀ ਕਮੇਟੀ ਦਾ ਗਠਨ ਕੀਤਾ ਸੀ।
ਇਸ ਕਮੇਟੀ ਵੱਲੋਂ ਵੀ ਵਰਲਡ ਬੈਂਕ ਦੀ ਸ਼ਰਤ ‘ਤੇ ਸਹਿਮਤੀ ਪ੍ਰਗਟਾਉਂਦੇ ਹੋਏ ਸਰਬਸੰਮਤੀ ਨਾਲ ਸ਼ਹਿਰ ਵਾਸੀਆਂ ਨੂੰ ਦੁਬਾਰਾ ਤੋਂ ਪਾਣੀ ਤੇ ਸੀਵਰੇਜ ਦੇ ਬਿੱਲ ਵਰਲਡ ਬੈਂਕ ਦੀ ਸ਼ਰਤ ਅਨੁਸਾਰ ਰਿਹਾਇਸ਼ੀ ਪ੍ਰਾਪਰਟੀਆਂ ਨੂੰ ਜਾਰੀ ਕਰਨ ਬਾਰੇ ਆਪਣੀ ਰਜ਼ਾਮੰਦੀ ਦਸਤਖਤ ਕਰਕੇ ਦਿੱਤੀ, ਜਿਸ ਨੂੰ ਬਾਅਦ ‘ਚ ਨਗਰ ਨਿਗਮ ਲੁਧਿਆਣਾ ਦੇ ਹਾਊਸ ‘ਚ ਵੀ ਪਾਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : AAP ਦਾ ਪੰਜਾਬ ‘ਚ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਸਾਸ਼ਨ, ਅਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਕਰਾਂਗੇ ਕੰਮ: ਕੁੰਵਰ ਵਿਜੇ ਪ੍ਰਤਾਪ
ਕੇਂਦਰੀ ਹਲਕੇ ਦੇ MLA ਸ਼੍ਰੀ ਸੁਰਿੰਦਰ ਡਾਬਰ ਅਤੇ ਉਨ੍ਹਾਂ ਦੇ ਕੌਂਸਲਰਾਂ ਵੱਲੋਂ ਮੀਟਿੰਗ ਕੀਤੀ ਗਈ ਤੇ ਰਿਹਾਇਸ਼ੀ ਬਿੱਲਾਂ ਦੀ ਮੁਆਫੀ ਸਬੰਧੀ ਫੈਸਲਾ ਲਿਆ ਗਿਆ। ਪਰ ਹੁਣ ਕੁਝ ਸਿਆਸਤਦਾਨਾਂ ਵੱਲੋਂ ਹਲਕੀ ਰਾਜਨੀਤੀ ਕਰਨ ਲਈ ਉਪਰੋਕਤ ਦੱਸੇ ਤੱਥ ਨੂੰ ਲੁਕਾ ਕੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਲਈ ਕਾਂਗਰਸ ਮੇਅਰ ਬਲਕਾਰ ਸਿੰਘ ਸੰਧੂ ਨੇ ਕੈਂਪ ਦਫਤਰ ਵਿਖੇ ਕਾਂਗਰਸ ਪਾਰਟੀ ਦੇ ਮੌਜੂਦਾ ਹਾਊਸ ਦੇ ਸੀਨੀਅਰ ਕੌਂਸਲਰਾਂ ਨਾਲ ਉਕਤ ਸੰਬਧੀ ਵਿਚਾਰ ਕੀਤਾ ਗਿਆ ਤੇ ਇਹ ਫੈਸਲਾ ਕੀਤਾ ਗਿਆ ਕਿ ਉਪਰੋਕਤ ਹਾਊਸ ਦੇ ਮੱਦ ਨੂੰ ਰੱਦ ਕਰਦੇ ਹੋਏ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਮੁਆਫੀ ਪਹਿਲਾਂ ਦੀ ਤਰ੍ਹਾਂ ਹੀ ਬਹਾਲ ਰੱਖੀ ਜਾਂਦੀ ਹੈ।
ਮੀਟਿੰਗ ‘ਚ ਮੌਜੂਦ ਸਾਰੇ ਸੀਨੀਅਰ ਕਾਂਗਰਸੀ ਕੌਂਸਲਰ ਸਾਹਿਬਾਨਾਂ ਨੇ ਇਹ ਵੀ ਇਤਰਾਜ਼ ਕੀਤਾ ਕਿ ਸ਼ਹਿਰੀ ਪੱਧਰ ‘ਤੇ ਕੁਝ ਰਾਜਨੀਤਕ ਦਲਾਂ ਵੱਲੋਂ ਟਰੇਡ ਲਾਇਸੈਂਸ ਤੇ ਕਦੇ ਪਾਣੀ ਸੀਵਰੇਜ ਦੇ ਰਿਹਾਇਸ਼ੀ ਬਿੱਲਾਂ ਸਬੰਧੀ ਹੋਛੀ ਰਾਜਨੀਤੀ ਤਾਂ ਜ਼ਰੂਰ ਕੀਤੀ ਜਾਂਦੀ ਹੈ ਪਰ ਅੱਜ ਦਾ ਦੇਸ਼ ਦਾ ਸਭ ਤੋਂ ਮੁੱਖ ਮੁੱਦਾ ਬਣ ਚੁੱਕੇ ਜਿਥੇ ਨਾ ਸਿਰਫ ਪੰਜਾਬ ਦੇ ਸਗੋਂ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋਏ ਬੈਠੇ ਹਨ, ਉਨ੍ਹਾਂ ਦੇ ਹੱਕ ਵਿਚ ਵੀ ਕੇਂਦਰ ਪਾਸ ਅਜਿਹੇ ਰਾਜਨੀਤਕਾਂ ਨੂੰ ਵੀ ਹਾਂ ਦਾ ਨਾਅਰਾ ਮਾਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬੱਤਖ ਦੇ ਆਂਡੇ ਲੈਣ ਗਏ ਬੱਚੇ ਨਾਲ ਵਾਪਰਿਆ ਦਰਦਨਾਕ ਹਾਦਸਾ, ਛੱਪੜ ‘ਚ ਡੁੱਬਣ ਨਾਲ ਹੋਈ ਮੌਤ