ਲੁਧਿਆਣਾ ਸਬਜ਼ੀ ਮੰਡੀ ਦੇ ਬੇਰੁਜ਼ਗਾਰ ਮਜ਼ਦੂਰਾਂ ਨੇ YouTube ਚੈਨਲ ‘ਤੇ ਬੈਂਕ ਦਾ ATM ਕੱਟ ਕੇ ਚੋਰੀ ਕਰਨ ਦੀ ਸਾਜ਼ਿਸ਼ ਰਚੀ। ਅੱਜ ਤੜਕੇ ਜੀਵਨ ਨਗਰ ਇਲਾਕੇ ‘ਚ ਬੈਂਕ ਦਾ ਸ਼ਟਰ ਤੋੜ ਕੇ ATM ਨੂੰ ਗੈਸ ਕਟਰ ਨਾਲ ਕੱਟਣ ਵਾਲੇ ਦੋ ਸ਼ਰਾਰਤੀ ਅਨਸਰਾਂ ਨੂੰ ਪੀ.ਸੀ.ਆਰ ਟੀਮ ਨੇ ਗਸ਼ਤ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਗੈਸ ਕਟਰ, ਸਿਲੰਡਰ, ਦੋ ਬੈਟਰੀਆਂ ਅਤੇ ਇੱਕ ਪਾਈਪ ਕਿੱਟ ਬਰਾਮਦ ਹੋਈ ਹੈ। ਉਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਅਤੇ ਏਐਸਆਈ ਸੁਜਾਨ ਸਿੰਘ ਪੀਸੀਆਰ ਨੰਬਰ 29 ਵਿੱਚ ਤਾਇਨਾਤ ਹਨ। ਸ਼ਨੀਵਾਰ ਤੜਕੇ 4 ਵਜੇ ਦੋਵੇਂ ਗਸ਼ਤ ਦੇ ਸਿਲਸਿਲੇ ‘ਚ ਜੀਵਨ ਨਗਰ ਰੋਡ ‘ਤੇ ਬੈਂਕ ਆਫ ਬੜੌਦਾ ਦੇ ਸਾਹਮਣੇ ਪਹੁੰਚੇ। ਉਸੇ ਸਮੇਂ ATM ਦਾ ਸ਼ਟਰ ਹੇਠਾਂ ਡਿੱਗ ਗਿਆ ਅਤੇ ਅੰਦਰ ਕੁਝ ਹਿਲਜੁਲ ਦਿਖਾਈ ਦਿੱਤੀ। ਜਦੋਂ ਸ਼ਟਰ ਖੋਲ੍ਹਿਆ ਗਿਆ ਤਾਂ ਦੋਵੇਂ ਮੁਲਜ਼ਮ ਗੈਸ ਕਟਰ ਦੀ ਮਦਦ ਨਾਲ ATM ਨੂੰ ਕੱਟ ਰਹੇ ਸਨ, ਜਿਸ ਕਾਰਨ ਮਸ਼ੀਨ ਦਾ ਕਾਫੀ ਨੁਕਸਾਨ ਹੋ ਗਿਆ। ਦੋਵਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਨਿਰਮਲ ਸਿੰਘ ਨੇ ਦੱਸਿਆ ਕਿ ਦੋਵੇਂ ਬੀਸੀਐਮ ਨੇੜੇ ਸਬਜ਼ੀ ਮੰਡੀ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਸਨ। ਪਰ ਪਿਛਲੇ ਕੁਝ ਦਿਨਾਂ ਤੋਂ ਕੰਮ ਨਾ ਮਿਲਣ ਕਾਰਨ ਦੋਵੇਂ ਬੇਰੁਜ਼ਗਾਰ ਸਨ। ਵਿਹਲੇ ਬੈਠੇ ਦੋਵਾਂ ਨੇ ਆਪਣੇ ਮੋਬਾਈਲ ‘ਤੇ ਯੂਟਿਊਬ ਖੋਲ੍ਹ ਕੇ ਗੈਸ ਕਟਰ ਨਾਲ ATM ਕੱਟਣਾ ਸਿੱਖਿਆ। ਇਸ ਤੋਂ ਬਾਅਦ ਪੈਸਿਆਂ ਦਾ ਇੰਤਜ਼ਾਮ ਕਰਕੇ ATM ਕੱਟਣ ਲਈ ਜ਼ਰੂਰੀ ਸਮਾਨ ਖਰੀਦ ਲਿਆ। ਦੋਵਾਂ ਦੇ ਪੁਰਾਣੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਕੋਲੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।