ਲੁਧਿਆਣਾ ਵਿਚ ਵਿਜੀਲੈਂਸ ਦੀ ਟੀਮ ਨੇ ਨਗਰ ਨਿਗਮ ਜ਼ੋਨ-ਏ ਵਿਚ ਕਲਰਕ ਦੇ ਤਾਇਨਾਤ ਮੋਹਿਤ ਮਹਾਜਨ ਨੂੰ 11500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੁਰੂ ਨਾਨਕ ਨਗਰ, ਸਿਵਲ ਲਾਈਨਸ ਦਾ ਰਹਿਣ ਵਾਲਾ ਹੈ।
ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ ਫਰੀਦ ਨਗਰ ਦੇ ਵਾਸੀ ਰਾਜਿੰਦਰ ਪਾਲ ਸ਼ਰਮਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਾਈਨ ‘ਤੇ ਦਰਜ ਕਰਵਾਇਆ ਗਿਆ ਹੈ। ਐੱਸਐੱਸਪੀ ਸੰਧੂ ਮੁਤਾਬਕ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਸ ਨੇ ਆਪਣੇ ਬੇਟੇ ਦੇ ਜਨਮ ਸਰਟੀਫਿਕੇਟ ਵਿਚ ਪਿਤਾ ਦੇ ਨਾਂ ਤੇ ਜਨਮ ਸਥਾਨ ਵਿਚ ਸੁਧਾਰ ਲਈ ਨਗਰ ਨਿਗਮ ਲੁਧਿਆਣਾ ਵਿਚ ਰਜਿਸਟਰਾਰ, ਜਨਮ ਤੇ ਮੌਤ ਦੇ ਦਫਤਰ ਵਿਚ ਅਪਲਾਈ ਕੀਤੀ ਸੀ।
ਨਗਰ ਨਿਗਮ ਦਫਤਰ ਵਿਚ ਮੋਹਿਤ ਮਹਾਜਨ ਨਾਂ ਦੇ ਕਲਰਕ ਨੇ ਸੁਧਾਰ ਲਈ 30,000 ਰੁਪਏ ਦੀ ਮੰਗ ਕੀਤੀ ਹੈ। ਮੁਲਜ਼ਮ ਕਲਰਕ ਨੇ ਪਹਿਲਾਂ ਹੀ 9000 ਰੁਪਏ ਨਕਦ ਤੇ 2500 ਰੁਪਏ ਗੂਗਲ ਪੇ ਰਾਹੀਂ ਲਏ ਹਨ ਤੇ ਬਾਕੀ ਕਲਰਕ ਬਾਕੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜਲਾਲਾਬਾਦ : ਰਾਈਸ ਮਿੱਲ ‘ਚੋਂ ਚੋਰਾਂ ਨੇ ਚੌਲਾਂ ਦੇ 300 ਗੱਟੇ ਕੀਤੇ ਚੋਰੀ, ਕੰਧ ਪਾੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਐੱਸਐੱਸਪੀ ਨੇ ਕਿਹਾ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਤੱਥ ਪਾਏ ਗਏ ਹਨ ਕਿ ਮੁਲਜ਼ਮ ਨੇ 11500 ਰੁਪਏ ਲਏ ਸਨ ਤੇ ਜਿਸ ਦੇ ਬਾਅਦ ਮੁਲਜ਼ਮ ਖਿਲਾਫ ਭ੍ਰਿਸ਼ਚਾਚਾਰ ਰੋਕੂ ਨਿਯਮ ਤਹਿਤ ਵਿਜੀਲੈਂਸ ਪੁਲਿਸ ਸਟੇਸ਼ਨ ਲੁਧਿਆਣਾ ਰੇਂਜ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਐੱਮਸੀ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।