ਜਿਲਾ ਗੁਰਦਾਸਪੁਰ ਦੇ ਪਿੰਡ ਨਿੱਕਾ ਠੇਠਰਕੇ ‘ਚ ਇਕ ਗੁਰਸਿੱਖ ਨੌਜਵਾਨ ਦੇ ਵਿਆਹ ਨੂੰ ਲੈਕੇ ਚਰਚਾ ਦਾ ਵਿਸ਼ੇ ਬਣਿਆ ਹੈ। ਗੁਰਸਿੱਖ ਪਰਿਵਾਰ ਦਾ ਲੜਕਾ ਸਿਮਰਨਜੀਤ ਸਿੰਘ ਵਲੋਂ ਲੜਕੀ ਲਵਪ੍ਰੀਤ ਕੌਰ ਜੋ ਬਾਂਹ ਤੋਂ ਹੈਂਡੀਕੈਪ ਹੈ ਨਾਲ ਅਨੰਦ ਕਾਰਜ ਰਚਾਇਆ।
ਉਥੇ ਹੀ ਨਵ-ਵਿਆਹੀ ਜੋੜੀ ਨੇ ਦੱਸਿਆ ਕਿ ਇਹ ਵਿਆਹ ਉਹਨਾਂ ਦੀ ਆਪਸੀ ਮਰਜ਼ੀ ਨਾਲ ਹੋਇਆ ਹੈ ਅਤੇ ਉਹ ਬਹੁਤ ਖੁਸ਼ ਹਨ ਅਤੇ ਉਥੇ ਹੀ ਨੌਜਵਾਨ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਇਕ ਧਾਰਮਿਕ ਬਿਰਤੀ ਹੋਣ ਦੇ ਚਲਦੇ ਉਸਦੇ ਮਨ ‘ਚ ਇਹ ਵਿਚਾਰ ਆਏ ਅਤੇ ਉਹ ਆਪਣੇ ਇਸ ਫੈਸਲੇ ਨਾਲ ਬਹੁਤ ਖੁਸ਼ ਹਨ।