ਗੁਰਦਾਸਪੁਰ ਵਿੱਚ ਮਾਪਿਆਂ ਨੇ ਪ੍ਰੈੱਸ ਵਾਰਤਾ ਕਰ ਇਕ ਨਿਜੀ ਸਕੂਲ ਦੇ ਪ੍ਰਬੰਧਕਾਂ ਉੱਪਰ ਫੀਸ ਨਾ ਦੇਣ ਕਾਰਨ ਇਕ 10 ਕਲਾਸ ਦੀ ਬੱਚੀ ਨੂੰ ਪੇਪਰ ਵਿੱਚੋਂ ਬਾਹਰ ਕੱਢਣ ਅਤੇ ਬੱਚੀ ਜ਼ਲੀਲ ਕਰਨ ਦੇ ਆਰੋਪ ਲਗਾਏ ਹਨ ਅਤੇ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਸਮੇਤ ਜਿਲ੍ਹਾ ਸਿੱਖਿਆ ਅਫਸਰ ਅਤੇ ਡੀਸੀ ਗੁਰਦਾਸਪੁਰ ਨੂੰ ਸ਼ਿਕਾਇਤ ਕਰ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਲਾਸ ਦੇ ਦੂਸਰੇ ਬੱਚਿਆਂ ਨੇ ਅਗਲੇ ਹੋਣ ਵਾਲੇ ਪੇਪਰਾਂ ਦਾ ਬਾਈਕਾਟ ਕਰ ਦਿਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ 10 ਕਲਾਸ ਵਿਚ ਪੜ੍ਹ ਰਹੀ ਬੱਚੀ ਦੇ ਪਿਤਾ ਮੋਹਿਤ ਸਰਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਗੁਰਦਾਸਪੁਰ ਦੇ ਡੀਪੀਐਸ ਸਕੂਲ ਵਿਚ ਪੜ੍ਹ ਰਹੀ ਹੈ ਅਤੇ ਸਕੂਲ ਦੀ ਮੈਨਜਮੈਂਟ ਨਾਲ ਉਹਨਾਂ ਦਾ ਅਤੇ ਪੇਰੈਂਟਸ ਐਸੋਸੀਏਸ਼ਨ ਦਾ ਸਕੂਲ ਦੀ ਫ਼ੀਸ ਨੂੰ ਲੈਕੇ ਵਿਵਾਦ ਚੱਲ ਰਿਹਾ ਹੈ ਅਤੇ ਮਾਪਿਆ ਵਲੋਂ ਸਕੂਲ ਦੇ ਖਿਲਾਫ ਵੱਧ ਫ਼ੀਸ ਵਸੂਲਣ ਲਈ ਸਕੂਲ ਉਪਰ ਕੋਰਟ ਕੇਸ ਕੀਤਾ ਹੋਇਆ ਹੈ ਜਿਸਦੀ ਜਾਂਚ ਚੱਲ ਰਹੀ ਹੈ ਅਤੇ ਇਸੇ ਰੰਜਿਸ਼ ਨੂੰ ਲੈਕੇ ਸਕੂਲ ਦੀ ਮੈਨਜਮੈਂਟ ਵਲੋਂ ਉਹਨਾਂ ਦੀ ਬੱਚੀ ਨੂੰ ਟਾਰਗੇਟ ਕਰ 10 ਦਾ ਪੇਪਰ ਦੇਣ ਤੋਂ ਰੋਕਿਆ ਗਿਆ ਹੈ ਅਤੇ ਉਹਨਾਂ ਦੀ ਬੱਚੀ ਨੂੰ ਜ਼ਲੀਲ ਕੀਤਾ ਗਿਆ ਹੈ ਜਿਸਦੇ ਰੋਸ਼ ਵਜੋਂ ਅੱਜ ਦੂਸਰੇ ਬੱਚਿਆਂ ਨੇ ਵੀ ਬਾਕੀ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਅੱਜ ਕੋਈ ਪੇਪਰ ਦੇਣ ਨਹੀਂ ਗਿਆ।
ਉਹਨਾਂ ਦਸਿਆ ਕਿ ਇਸ ਸਕੂਲ ਵਲੋਂ ਕੋਰੋਨਾ ਕਾਲ ਤੋਂ ਹੀ ਮਾਪਿਆ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਮਾਪਿਆਂ ਕੋਲੋ ਐਨੂਆਲ ਚਾਰਜ ਅਤੇ ਵੱਧ ਫ਼ੀਸਾ ਮੰਗੀਆਂ ਜਾ ਰਹੀਆਂ ਹਨ ਇਸ ਲਈ ਮਾਪਿਆ ਵਲੋਂ ਇਸ ਸਕੂਲ ਦੇ ਖਿਲਾਫ ਕੋਰਟ ਵਿਚ ਕੇਸ ਕੀਤਾ ਹੋਇਆ ਹੈ ਬੱਚੀ ਦੇ ਪਿਤਾ ਨੇ ਇਸ ਸਕੂਲ ਦੀ ਸ਼ਿਕਾਇਤ ਹੁਣ ਮੁੱਖ ਮੰਤਰੀ ਪੰਜਾਬ,ਸਿੱਖਿਆ ਸਕੱਤਰ ਪੰਜਾਬ ਸਮੇਤ ਜਿਲ੍ਹਾ ਸਿੱਖਿਆ ਅਫਸਰ ਅਤੇ ਡੀਸੀ ਗੁਰਦਾਸਪੁਰ ਨੂੰ ਕੀਤੀ ਹੋਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋ ਸਕੂਲ ਦੀ ਪ੍ਰਬੰਧਕ ਰੇਨੂੰ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫ਼ੀਸ ਕਰ ਕੇ ਬੱਚੀ ਨੂੰ ਪੇਪਰ ਵਿਚੋਂ ਬਾਹਰ ਨਹੀਂ ਕਢਿਆ ਗਿਆ ਬੱਚੀ ਨੂੰ ਬੁਖਾਰ ਹੋਣ ਕਾਰਨ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਹੈ ਤਾਂ ਜੋ ਕੋਰੋਨਾ ਕਰਕੇ ਹੋਰ ਬੱਚਿਆਂ ਨੂੰ ਪ੍ਰੇਸ਼ਾਨੀ ਨਾਂ ਹੋਵੇ ਅਤੇ ਬੱਚੀ ਨੂੰ ਕਿਸੇ ਨੇ ਜ਼ਲੀਲ ਨਹੀਂ ਕੀਤਾ ਸਗੋਂ ਬੱਚੀ ਦੇ ਮਾਪਿਆਂ ਨੇ ਆ ਕੇ ਸਕੂਲ ਵਿੱਚ ਹੰਗਾਮਾ ਕੀਤਾ ਹੈ ਅਤੇ ਸਕੂਲ ਨੂੰ ਫ਼ੀਸ ਵੀ ਨਹੀਂ ਦੇ ਰਹੇ ਅਤੇ ਉਪਰੋਂ ਕੋਰਟ ਵਿਚ ਕੇਸ ਲਗਾਇਆ ਹੋਇਆ ਹੈ ਜਿਸ ਨਾਲ ਸਕੂਲ ਦੀ ਬਦਨਾਮੀ ਹੋ ਰਹੀ ਹੈ।