ਅਕਸਰ ਹੀ ਵਿਵਾਦਾਂ ਦੇ ਵਿਚ ਰਹਿਣ ਵਾਲੀ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ ਦਾ ਸ਼ਲਾਘਾਯੋਗ ਕੰਮ ਸਾਹਮਣੇ ਆਇਆ ਹੈ ਜਿਸਨੇ ਕੀ ਇਲਾਹਾਬਾਦ ਦੇ ਰਹਿਣ ਵਾਲੇ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਇਕ ਪ੍ਰਵਾਸੀ ਮੁੰਡੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਹੈ।
![](https://dailypost.in/wp-content/uploads/2021/08/Capture-53-1024x567.jpg)
ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਦੇ ਚੌਕੀ ਇੰਚਾਰਜ ਏ ਐਸ ਆਈ ਜਤਿੰਦਰ ਸਿੰਘ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਗੁੰਮਸ਼ੁਦਾ ਲੜਕੇ ਰਮੇਸ਼ ਕੁਮਾਰ ਦੇ ਘਰ ਤੱਕ ਪਹੁੰਚ ਕੀਤੀ ਅਤੇ ਇਸ ਉਪਰੰਤ ਉਸ ਦਾ ਪਿਤਾ ਰਾਮਦਾਸ ਕੁਮਾਰ ਉਸਨੂੰ ਲੈਣ ਕਸਬਾ ਚਵਿੰਡਾ ਦੇਵੀ ਪਹੁੰਚਦੇ ਹਨ।