person celebrated Indira Gandhi birthday: ਸਰਕਾਰੀ ਅੰਕੜਿਆਂ ਅਨੁਸਾਰ ਸਾਲ 1984 ਵਿੱਚ ਦਿੱਲੀ ਵਿੱਚ 2 ਹਜ਼ਾਰ 733 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਪਰ ਜਿਨ੍ਹਾਂ ਅੱਖਾਂ ਨੇ 84 ਦਾ ਉਹ ਦ੍ਰਿਸ਼ ਵੇਖਿਆ ਸੀ ਉਹ ਅੱਜ ਤੱਕ ਗਿੱਲੀਆਂ ਹਨ। ਅੱਜ ਵੀ ਉਹ ਕਹਿਣਾ ਚਾਹੁੰਦੀਆਂ ਹਨ ਕਿ ਇੰਤਜ਼ਾਰ ਬਹੁਤ ਹੋ ਗਿਆ ਹੈ, ਹੁਣ ਇਨਸਾਫ ਮਿਲੇ। ਪਿੱਛਲੇ 36 ਸਾਲਾਂ ਦੌਰਾਨ ਇਨ੍ਹਾਂ ਜਖਮਾਂ ‘ਤੇ ਰਾਜਨੀਤੀ ਵੀ ਭਾਰੀ ਰਹੀ ਹੈ, ਪਰ ਜੇ ਇਨਸਾਫ ਮਿਲ ਜਾਵੇ ਤਾਂ ਸ਼ਾਇਦ ਉਨ੍ਹਾਂ ਗਿੱਲੀਆਂ ਅੱਖਾਂ ਨੂੰ ਹੰਝੂਆਂ ਤੋਂ ਥੋੜੀ ਰਾਹਤ ਮਿਲ ਜਾਵੇ। 1984 ਦਾ ਹੋਇਆ ਸਿੱਖ ਕਤਲੇਆਮ ਆਖਿਰ ਕਿਸਨੂੰ ਭੁੱਲ ਸਕਦਾ ਹੈ। ਇਸ ਤੋਂ ਬਿਨਾਂ 84 ਵਿੱਚ ਹੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਅੰਮ੍ਰਿਤਸਰ ‘ਚ ਦਾਖਿਲ ਹੋਈ ਭਾਰਤੀ ਫੌਜ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਢਹਿ ਢੇਰੀ ਹੋਣਾ ਵੀ ਅੰਮ੍ਰਿਤਸਰ ਕਿਵੇਂ ਭੁੱਲ ਸਕਦਾ। ਇੱਕਲਾ ਅੰਮ੍ਰਿਤਸਰ ਹੀ ਨਹੀਂ ਸਗੋਂ ਪੂਰਾ ਪੰਜਾਬ ਇਸ ਨੂੰ ਭੁੱਲ ਨਹੀਂ ਸਕਦਾ।
ਅੱਜ ਵੀ ਕਈਆਂ ਦੇ ਦਿਲਾਂ ਵਿੱਚ ਉਸ ਵੇਲੇ ਦੇ ਇਨ੍ਹਾਂ ਜਖਮਾਂ ਦਾ ਰੋਸ ਹੈ। ਪਰ ਇਸ ਦੇ ਬਾਵਜੂਦ ਅੱਜ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ਼ ਕੋਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਾਇਦ ਜਿਸ ਦੀ ਕੋਈ ਵੀ ਜ਼ਰੂਰਤ ਨਹੀਂ ਸੀ, ਪਰ ਫਿਰ ਵੀ ਤੁਸੀਂ ਦੇਖੋ ਕਿ ਕੀ ਇਨ੍ਹਾਂ ਤਸਵੀਰਾਂ ਨੂੰ ਉਸ ਵੇਲੇ ਦੇ ਜ਼ਖਮਾਂ ਨੂੰ ਤਾਜ਼ਾ ਕਰਨ ਦੀ ਕਿਹਾ ਜਾਂ ਸਕਦਾ ਹੈ?ਦਰਅਸਲ ਇੱਥੇ ਜਲਿਆਂਵਾਲੇ ਬਾਗ਼ ਬਾਹਰ ਇੰਦਰਾ ਗਾਂਧੀ ਦਾ ਇੱਕ ਵੱਡਾ ਪੋਸਟਰ ਗੁਬਾਰਿਆਂ ਦੇ ਨਾਲ ਉਡਾਇਆ ਗਿਆ ਹੈ। ਜਿਸ ਦੇ ਨਾਲ-ਨਾਲ “ਬੋਲੇ ਸੋ ਨਿਹਾਲ ਦੇ ਜੈਕਾਰੇ” ਵੀ ਲਗਾਏ ਗਏ ਹਨ। ਇਸ ਪੋਸਟਰ ਦੇ ਉੱਤੇ ਸਾਫ-ਸਾਫ ਲਿਖਿਆ ਲਿਖਿਆ ਹੋਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਵਰਗੀਆਂ ਇੰਦਰਾ ਗਾਂਧੀ ਜੀ ਦੇ ਜਨਮਦਿਨ ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਇਸ ਪੋਸਟਰ ਦੇ ਹੇਠਾਂ ਪੋਸਟਰ ਉਡਾਉਣ ਵਾਲੇ ਸ਼ਖਸ਼ ਨੇ ਆਪਣੀ ਫੋਟੋ ਲਗਾਕੇ ਆਪਣਾ ਨਾਮ ਵੀ ਲਿਖਿਆ ਹੈ ਕਰਮਜੀਤ ਸਿੰਘ ਗਿੱਲ ਉਰਫ਼ ਕਰਮ ਗਿੱਲ।
ਇੱਥੇ ਇਹ ਵੀ ਕਿਹਾ ਜਾਂ ਸਕਦਾ ਹੈ ਕਿ ਇਹ ਸ਼ਖਸ਼ ਸ਼ਾਇਦ ਇੰਦਰਾ ਗਾਂਧੀ ਨੂੰ ਆਪਣਾ ਆਈਡੀਅਲ ਮੰਨਦਾ ਹੋਵੇ। ਪਰ ਅੰਮ੍ਰਿਤਸਰ ਵਰਗੇ ਸ਼ਹਿਰ ‘ਚ ਲੋਕਾਂ ਸਾਹਮਣੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਉਂਦੇ ਹੋਏ ਇੰਦਰਾ ਗਾਂਧੀ ਦੇ ਹੱਕ ‘ਚ ਕਸੀਦੇ ਪੜ੍ਹਦੇ ਹੋਏ ਇੰਝ ਜਨਮਦਿਨ ਦੀਆਂ ਵਧਾਈਆਂ ਦੇਣੀਆਂ, ਕੀ ਸਹੀ ਹੈ? ਤੁਸੀ ਇਸ ਘਟਨਾ ਤੋਂ ਕੀ ਸਮਝਦੇ ਹੋ? ਕੀ ਸੱਚਮੁੱਚ ਇਹ 84 ਦੇ ਜਖਮਾਂ ਨੂੰ ਤਾਜ਼ਾ ਕਰਨ ਵਾਲੀ ਗੱਲ ਹੀ ਹੈ? ਕੀ ਅੰਮ੍ਰਿਤਸਰ ਦੇ ਵਿੱਚ ਇਸ ਤਰਾਂ ਆਮ ਲੋਕਾਂ ਦੇ ਵਿੱਚ ਜਾਂ ਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮਦਿਨ ਦੀਆਂ ਦੇਸ਼ ਵਾਸੀਆਂ ਵਧਾਈਆਂ ਦੇਣਾ ਸਹੀ ਹੈ?