ਤਰਨਤਾਰਨ ਦੇ ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆ। ਦੋਵਾਂ ਧਿਰਾਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਘੱਟਣਾ ਤੋਂ ਬਾਅਦ ਹਮਲਾਵਰ ਮੋਕੇ ਤੇ ਗੱਡੀਆਂ ਵਿੱਚ ਸਵਾਰ ਹੋ ਕੇ ਨਿੱਕਲ ਗਏ ਘੱਟਣਾ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਹੋ ਕੇ ਰਹਿ ਗਈ ਹੈ।
ਉਧਰ ਦੇਰ ਸ਼ਾਮ ਪੁਲਿਸ ਨੂੰ ਪਿੰਡ ਮੋਹਨਪੁਰ ਦੇ ਕੋਲੋਂ ਇੱਕ 22 ਸਾਲਾਂ ਨੋਜਵਾਨ ਦੀ ਲਾਸ਼ ਮਿਲੀ ਹੈ। ਜਿਸਦੀ ਮੌਤ ਗੋਲੀ ਕਾਰਨ ਹੋਈ ਹੈ। ਮ੍ਰਿਤਕ ਦੀ ਪਹਿਚਾਣ ਸਰਹਾਲੀ ਨਿਵਾਸੀ ਸਰਵਨ ਸਿੰਘ ਵੱਜੋ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ ਐਸ ਪੀ ਗੋਇੰਦਵਾਲ ਸਾਹਿਬ ਪ੍ਰੀਤ ਇੰਦਰ ਸਿੰਘ ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਮ ਨੂੰ ਪਤਾ ਲੱਗਾ ਕਿ ਸਰਵਨ ਸਿੰਘ ਦਾ ਕੱਤਲ ਹੋ ਗਿਆ ਹੈ।
ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਹੈ ਉੱਧਰ ਡੀ ਐਸ ਪੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਸਰਵਨ ਸਿੰਘ ਦੀ ਮ੍ਰਿਤਕ ਦੇਹ ਪਿੰਡ ਮੋਹਨਪੁਰ ਨਜ਼ਦੀਕ ਤੋਂ ਮਿਲੀ ਹੈ ਅਤੇ ਅੱਜ ਚੋਹਲਾ ਸਾਹਿਬ ਵਿਖੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਸੀ। ਜਿਸ ਨੂੰ ਲੈਕੇ ਉਥੇ ਗੋਲੀਆਂ ਚੱਲੀਆਂ ਸਨ ਲੱਗਦਾ ਹੈ ਕਿ ਇਹ ਕੱਤਲ ਵੀ ਉਸ ਦਾ ਹਿੱਸਾ ਹੈ। ਬਾਕੀ ਮਾਮਲਾ ਦਰਜ ਕਰ ਤਫਤੀਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜਲਦੀ ਹੀ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੇਖੋ ਵੀਡੀਓ : ਮੰਤਰਾਲੇ ਵੰਡਣ ਤੋਂ ਬਾਅਦ CM ਚੰਨੀ ਦੀ ਧਮਾਕੇਦਾਰ ਸਪੀਚ , ਕਿਓਂ ਰੱਖੇ ਆਪਣੇ ਕੋਲ 14 ਵਿਭਾਗ