ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਬੀਤੇ ਦਿਨ ਸਕਿਓਰਿਟੀ ਹਟਾ ਦਿੱਤੀ ਗਈ, ਜਿਸ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਿਚ ਅੱਜ ਜੋ ਹਾਲਾਤ ਬਣ ਗਏ ਹਨ ਕਈ ਅਫਸਰਾਂ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਸਕਿਓਰਿਟੀ ਹਟਾਉਣ ਦੀ ਗੱਲ ਕਬੂਲੀ ਹੈ।
ਮਜੀਠੀਆ ਨੇ ਕਿਹਾ ਕਿ ਅਮਨ ਅਰੋੜਾ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬੰਦੇ ‘ਤੇ ਨਸ਼ੇ ਦੇ ਦੋਸ਼ ਹੋਣ ਉਸ ਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਕਿਓਰਿਟੀ ਕਿਉਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਅਮਨ ਅਰੋੜਾ ਨੂੰ ਸਵਾਲ ਹੈ ਕਿ ਤੁਹਾਨੂੰ ਇਸ ਫੈਸਲੇ ‘ਤੇ ਪਹੁੰਚਦਿਆਂ ਤਿੰਨ ਸਾਲ ਲੱਗ ਗਏ? ਉਨ੍ਹਾਂ ਕਿਹਾ ਕਿ ਮੈਂ ਅਰੋੜਾ ਸਾਹਿਬ ਦਾ ਧੰਨਵਾਦੀ ਹਾਂ ਕਿ ਉਹ ਖੁਦ ਤਸਦੀਕ ਕਰ ਰਹੇ ਹਨ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਲਏ ਗਏ ਹਨ।
ਅਕਾਲੀ ਦਲ ਦੇ ਆਗੂ ਨੇ ਅੱਗੇ ਕਿਹਾ ਕਿ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਹਨ। ਸ਼ਨੀਵਾਰ ਨੂੰ ਹੀ ਸਕਿਓਰਿਟੀ ਹਟਾ ਲਈ, ਜਦਕਿ ਅਗਲੇ ਦਿਨ ਐਤਵਾਰ ਸੀ ਤੇ ਸੋਮਵਾਰ ਨੂੰ ਈਦ ਕਰਕੇ ਸਰਕਾਰੀ ਦਫਤਰ ਬੰਦ ਹੋਣੇ ਸਨ। ਸਾਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਜੇ ਨਹੀਂ ਲੋੜ ਤਾਂ ਕਿਸੇ ਨੂੰ ਵੀ ਇੰਨੀ ਸਕਿਓਰਿਟੀ ਨਹੀਂ ਦੇਣੀ ਚਾਹੀਦੀ।
ਇਹ ਵੀ ਪੜ੍ਹੋ : ਭਰਾ ਨੂੰ ਖਾਣਾ ਲੈਣ ਲਈ ਭੇਜ 12ਵੀਂ ਦੇ ਮੁੰਡੇ ਨੇ ਚੁੱਕਿਆ ਵੱਡਾ ਕਦਮ, ਪਰਿਵਾਰ ਰੋ-ਰੋ ਮੰਗ ਰਿਹਾ ਇਨਸਾਫ਼
ਉਨ੍ਹਾਂ ਅੱਗੇ ਕਿਹਾ ਕਿ ਮਹੀਨਾ ਪਹਿਲਾਂ IPS ਮੀਨਾ ਮੇਰੇ ਘਰ ‘ਤੇ ਹੋ ਕੇ ਗਏ ਹਨ ਤੇ ਕਹਿ ਕੇ ਗਏ ਹਨ ਕੰਧਾਂ ਉੱਚੀਆਂ ਕਰੋ, ਸੀਸੀਟੀਵੀ ਕੈਮਰੇ ਲਾਓ, ਫੈਂਸਿੰਗ ਕਰਾਓ ਤੇ ਨੈੱਟ ਲਾਓ, ਜਦੋਂ ਬਲਾਸਟ ਹੋ ਰਹੇ ਸਨ। ਹਫਤਾ ਪਹਿਲਾਂ ਬੁਲੇਟ ਪਰੂਫ ਗੱਡੀ ਦੀ ਆਰਸੀ ਦੀ ਕਾਪੀ ਮੰਗੀ ਗਈ। ਉਨ੍ਹਾਂ ਕਿਹਾ ਕਿ ਮੇਰੇ ਸਕਿਓਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਕਿ ਬੰਦੇ ਗਏ ਕਿੱਥੇ। ਉਨ੍ਹਾਂ ਕਿਹਾ ਕਿ ਮੇਰੇ ਪੀਏ ਨੇ ਦੱਸਿਆ ਕਿ ਫੋਨ ਆ ਰਹੇ ਹਨ ਕਿ ਬਟਾਲੀਅਨਾਂ ਨੂੰ ਵਾਪਸ ਭੇਜੋ। ਜਦੋਂ ਸਕਿਓਰਿਟੀ ਇੰਚਾਰਜ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਕੁਝ ਪਤਾ ਹੀ ਨਹੀਂ ਹੈ ਕਿ ਸਕਿਓਰਿਟੀ ਹਟਾਈ ਗਈ ਹੈ। ਉਸ ਕੋਲ ਕੋਈ ਆਰਡਰ ਨਹੀਂ ਆਏ। ਐਤਵਾਰ ਤੇ ਕੱਲ੍ਹ ਨੂੰ ਜਦੋਂ AIG ਮਨਵੀਰ ਸਿੰਘ ਤੋਂ ਪੁੱਛਣ ਗਏ ਉਨ੍ਹਾਂ ਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
