ਬਠਿੰਡਾ: ਪੰਜਾਬ ਪੁਲਿਸ ਦੇ ਡੀ.ਜੀ.ਪੀ ਸ਼੍ਰੀ ਦੀਨਕ ਗੁਪਤਾ ਜੀ ਵੱਲੋਂ ਪਾਕਿਸਤਾਨ ਦੀ ਖੂਫੀਆ ਏਜੰਸੀ ISI ਵੱਲੋਂ ਭਾਰਤ ਵਿਰੋਧੀ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਪ੍ਰਤੀ ਜਾਰੀ ਕੀਤੇ ਅਲਰਟ ਅਤੇ ਸ਼੍ਰੀ ਸੀ.ਆਰ.ਐਨ ਢੋਕੇ, ਏ.ਡੀ.ਜੀ.ਪੀ ਆਈ.ਐਸ, ਪੰਜਾਬ ਜੀ ਵੱਲੋਂ ਇਸ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੇ ਮੁਤਬਿਕ ਕਾਊਂਟਰ ਇੰਟੈਲੀਜੈਂਸ ਬਠਿੰਡਾ ਵੱਲੋਂ ਸ਼੍ਰੀ ਦੇਸ ਰਾਜ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਨਿਗਰਾਨੀ ਤਹਿਤ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਵਿਸ਼ੇਸ਼ ਟੀਮ ਨੇ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਖੁਫੀਆ ਇਤਲਾਹ ਮਿਲਣ ਤੇ ਬੀਬੀ ਵਾਲਾ ਚੌਂਕ ਬਠਿੰਡਾ ਤੋਂ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰਾਊਂਡਅੱਪ ਕੀਤਾ ਜਿਸਨੇ ਪੁੱਛਣ ਤੇ ਆਪਣਾ ਨਾਮ ਗੁਰਵਿੰਦਰ ਸਿੰਘ ਪੁੱਤਰ ਸਿਮਰਜੀਤ ਸਿੰਘ ਵਾਸੀ ਚੰਡੀਗੜ ਪਲਾਟ, ਤਹਿਸੀਲ ਅਰਨੋਲੀ, ਜਿਲ੍ਹਾ ਕੈਥਲ (ਹਰਿਆਣਾ) (ਹਾਲ ਆਬਾਦ ਵਾਸੀ ਮਕਾਨ ਨੰ 112/6 MES ਕਲੋਨੀ, ਆਰਮੀ ਕੈਂਟ ਬਠਿੰਡਾ) ਦੱਸਿਆ।
ਜਿਸ ਨੇ ਇਹ ਦੱਸਿਆ ਕਿ ਉਹ MES ਬਠਿੰਡਾ ਵਿੱਚ ਬਤੌਰ ਮਲਟੀ ਟਾਸਕਿੰਗ ਸਟਾਫ (MTS) ਬਤੌਰ ਚਪੜਾਸੀ(peon) ਨੌਕਰੀ ਕਰਦਾ ਹੈ । ਜਿਸ ਨੂੰ ਸਵਾਲ ਜਵਾਬ ਕਰਨ ਤੇ ਇਹ ਸਾਹਮਣੇ ਆਇਆ ਕਿ ਪਾਕਿਸਤਾਨੀ ਖੁਫੀਆ ਏਜਸੀ ISI ਦੀ ਕਰਮੀ ਪਾਕਿਸਤਾਨ ਇੰਟੈਲੀਜੈਂਸ ਅਪ੍ਰੇਟਿਵ (PIO) ਜਿਸਨੇ ਆਪਣਾ ਨਾਮ ਖੁਸ਼ਦੀਪ ਕੌਰ ਵਾਸੀ ਜੈਪੁਰ (ਰਾਜਸਥਾਨ) ਹਾਲ ਦਫਤਰ PCDA ਚੰਡੀਗੜ ਵਿਖੇ ਨੌਕਰੀ ਕਰਦੀ ਦੱਸਿਆ ਨੇ ਇਸ ਗੁਰਵਿੰਦਰ ਸਿੰਘ ਨੂੰ ਆਪਣੇ ਹਨੀ ਟ੍ਰੈਪ ਵਿੱਚ ਫਸਾ ਕੇ ਇਸ ਦੇ ਨਾਲ ਵਾਰਤਾਲਾਪ ਕਰਕੇ ਭਾਰਤੀ ਫੌਜ ਦੀਆਂ ਗੁਪਤ ਸੂਚਨਾਵਾਂ ਫੇਸਬੁੱਕ ਅਤੇ ਵੱਟਸਐਪ ਰਾਹੀਂ ਇਸ ਤੋਂ ਮੰਗਵਾਈਆਂ । ਪੁੱਛਗਿੱਛ ਦੌਰਾਨ ਇਹ ਵੀ ਪੱਤਾ ਲੱਗਾ ਹੈ ਕਿ ਇਸ ਡੀਫੈਂਸ ਕਰਮਚਾਰੀ ਨੇ ਪੀ ਆਈ ਓ ਨੂੰ Western CMD Mutual Posting ਗਰੁੱਪ ਅਤੇ MES information update group ਵਿੱਚ ਵੀ ਸ਼ਾਮਿਲ ਕਰਵਾਇਆ ਹੈ, ਜੋ ਇਹਨਾਂ ਵੱਟਸਐਪ ਗਰੁੱਪਾਂ ਦੀ ਮੈਂਬਰ ਬਣ ਜਾਣ ਕਰਕੇ ਉਹ ਇਹਨਾਂ ਗਰੁੱਪਾਂ ਵਿੱਚ ਚੱਲ ਰਹੀ ਵਾਰਤਾਲਾਪ ਦੀ ਨਿਗਰਾਨੀ ਵੀ ਕਰ ਸਕਦੀ ਹੈ ਅਤੇ ਸ਼ੋਸ਼ਲ ਮੀਡੀਆ ਦੀ ਤਕਨੀਕ ਰਾਹੀ ਡਿਫੈਸ ਦੇ ਕਰਮਚਾਰੀਆ ਨੂੰ ਸੋਰਸ ਬਣਾ ਸਕਦੀ ਹੈ ਜਾਂ ਹਨੀ ਟ੍ਰੈਪ ਵਿੱਚ ਫਸਾ ਸਕਦੀ ਹੈ । ਇਸ ਗੁਰਵਿੰਦਰ ਸਿੰਘ ਵੱਲੋਂ ਉਕਤ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਏਜੰਟ ਨਾਲ ਵੀਡੀਓ ਤੇ ਆਡਿਓ ਕਾਲਿੰਗ ਕੀਤੀ ਗਈ ਅਤੇ ਆਰਮੀ ਦੀਆਂ ਯੂਨਿਟਾਂ ਅਤੇ ਆਪਣੇ ਦਫਤਰ ਦੇ ਖੁਫੀਆ ਕਾਗਜਾਤ ਵੱਟਸਐਪ ਰਾਹੀਂ ਉਸ ਨੂੰ ਭੇਜਦਾ ਰਿਹਾ ਅਤੇ ਫੌਜ ਦੀਆਂ ਹੋਰ ਖੁਫੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਾ ਰਿਹਾ ਹੈ।
ਦੇਸ ਰਾਜ ਪੀ.ਪੀ.ਐਸ ਏ.ਆਈ.ਜੀ ਕਾਊਂਟਰ ਇੰਟੈਲੀਜੈਸ ਬਠਿੰਡਾ ਨੇ ਦੱਸਿਆ ਕਿ ਉਕਤ ਗੁਰਵਿੰਦਰ ਸਿੰਘ ਪਾਸੋ ਭਾਰਤੀ ਫੋਜ ਦੀਆਂ ਖੁਫੀਆ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ PIO ਨੂੰ ਦੇਣ ਲਈ ਵਰਤੇ ਗਏ ਮੋਬਾਇਲ ਫੋਨ ਤੇ ਲੈਪਟਾਪ ਬਰਾਮਦ ਕੀਤਾ ਹੈ। ਜਿਸ ਵਿੱਚੋਂ ਮੌਜੂਦ ਡਾਟਾ ਦੀ ਤਹਿ ਤੱਕ ਪੜਤਾਲ ਕੀਤੀ ਜਾਣਕਾਰੀ ਜਾਵੇਗੀ। ਗੁਰਵਿੰਦਰ ਸਿੰਘ ਖਿਲਾਫ ਮੁੱਕਦਮਾ ਨੰ: 0089 ਮਿਤੀ 18-09-2021 ਅ/ਧ 124-ਏ ਆਈ.ਪੀ.ਸੀ ,ਅਤੇ 3,4,5 ਅਤੇ 09 ਔਫਿਸ਼ੀਅਲ ਸੀਕਰੇਟ ਐਕਟ 1923 ਥਾਣਾ ਕੈਂਟ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾ ਜੋ ਇਸ ਵੱਲੋਂ ਸ਼ੇਅਰ ਕੀਤੀ ਸਾਰੀ ਜਾਣਕਾਰੀ ਦੀ ਮੁਕੱਮਲ ਪੜਤਾਲ ਕੀਤੀ ਜਾ ਸਕੇ। ਜਿਸ ਦੀ ਤਫਤੀਸ਼ ਜਾਰੀ ਹੈ।