ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਵੱਡੀ ਪੱਧਰ ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਪੁੰਜ ਜਿਲਾ ਦੇ ਕਿਸਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਕੋਠੀ ਦਾ ਗਰਾਉ ਕਰਨ ਲਈ ਪੁਜੇ ਜਿਨ੍ਹਾਂ ਨੂੰ ਪਿੰਡ ਬਾਦਲ ਵਿਖੇ ਪੁਲਿਸ ਵਲੋਂ ਬੈਰੀਕੇਟ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਬੈਰੀਕੇਟ ਤੋੜ ਕੇ ਮਨਪ੍ਰੀਤ ਬਾਦਲ ਦੀ ਕੋਠੀ ਦੇ ਅੱਗੇ ਕਿਸਾਨ ਧਰਨਾ ਲਗਾ ਕੇ ਬੈਠ ਗਏ ਹਨ। ਉਨ੍ਹਾਂ ਚੇਤਵਾਨੀ ਦਿੱਤੀ ਹੈ ਕਿ ਜਿਨ੍ਹਾਂ ਚਿਰ ਸਰਕਾਰ ਮੁਆਵਜੇ ਦਾ ਪੱਕਾ ਐਲਾਨ ਨਹੀਂ ਕਰਦੀ ਉਦੋਂ ਤੱਕ ਉਹ ਇਸੇ ਤਰ੍ਹਾਂ ਲਗਾਤਾਰ ਅਣਮਿੱਥੇ ਸਮੇਂ ਲਈ ਧਰਨਾ ਲਗਾਈ ਰੱਖਣਗੇ।
ਪਿਛਲੇ ਦਿਨੀਂ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਸੀ। ਪੀੜ੍ਹਤ ਕਿਸਾਨਾਂ ਨੂੰ ਯੋਗ ਬਣਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਮਾਲਵਾ ਬੈਲਟ ਦੇ ਪੰਜ ਜਿਲਿਆਂ ਦੇ ਕਿਸਾਨ ਯੂਨੀਅਨ ਉਗਰਾਹਾਂ ਦੇ ਹਜਾਰਾ ਦੀ ਗਿਣਤੀ ਵਿਚ ਕਿਸਾਨਾਂ ਅਤੇ ਔਰਤਾਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਰਾਉ ਕਰਨ ਲਈ ਪਿੰਡ ਬਾਦਲ ਪੁੱਜੇ। ਜਿਨ੍ਹਾਂ ਨੂੰ ਬੇਸ਼ਕ ਪੁਲਿਸ ਵਲੋਂ ਅਲੱਗ ਅਲੱਗ ਸਥਾਨਾਂ ਤੇ ਬੈਰੀਕੇਟ ਲੱਗਾ ਕਿ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਪੁਲਿਸ ਦੀ ਰੋਕਾ ਨੂੰ ਤੋੜਦੇ ਹੋਏ ਆਖ਼ਰਕਾਰ ਖਜ਼ਾਨਾ ਮੰਤਰੀ ਦੀ ਕੋਠੀ ਅੱਗੇ ਪਹੁੰਚ ਕੇ ਧਰਨਾ ਲੱਗਾ ਕੇ ਬੈਠ ਗਏ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਮਾੜੇ ਬੀਜ਼ਾਂ ਅਤੇ ਮਾੜੀਆਂ ਦਵਾਈਆਂ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ ਉੱਪਰ ਹੋਏ ਗ਼ੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਕਿਸਾਨਾਂ ਦੀ ਫਸਲਾਂ ਦੇ ਯੋਗ ਮੁਆਵਜੇ ਲਈ ਕਿਸਾਨ ਯੂਨੀਅਨ ਉਗਰਾਹਾਂ ਦੇ ਪੰਜ ਜਿਲਿਆਂ ਦੇ ਕਿਸਾਨਾਂ ਵਲੋਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਿੰਡ ਬਾਦਲ ਕੋਠੀ ਦਾ ਘਰਾਉ ਕਰਨ ਲਈ ਹਜਾਰਾ ਦੀ ਗਿਣਤੀ ਵਿਚ ਕਿਸਾਨ ਆਪਣੇ ਪਰਿਵਾਰਾਂ ਸਮੇਤ ਪੁੱਜੇ ਹਨ। ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ। ਕਿਸਾਨ ਆਗੂਆ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਨੂੰ ਰੋਕਾ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਰੋਕਾ ਹਟਾ ਕੇ ਕੋਠੀ ਅੱਗੇ ਪੁੱਜੇ ਹਨ। ਉਨ੍ਹਾਂ ਕਿਹਾ ਕਿਸਾਨਾਂ ਵਲੋਂ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੈ ਜਿਨ੍ਹਾਂ ਚਿਰ ਸਰਕਾਰ ਕਿਸਾਨ ਨੂੰ 60 ਹਜਾਰ ਪ੍ਰਤੀ ਏਕੜ ਅਤੇ 30 ਹਜਾਰ ਮਜਦੂਰ ਨੂੰ ਮੁਆਵਜੇ ਦਾ ਐਲਾਨ ਨਹੀਂ ਕਰਦੀ ਉਦੋੰ ਤੱਕ ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਲਗਾਤਾਰ ਦਿਨ ਰਾਤ ਜਾਰੀ ਰਹੇਗਾ।