Ludhiana Weather Change : ਲੁਧਿਆਣਾ ਜ਼ਿਲੇ ‘ਚ ਪਿਛਲੇ 3-4 ਦਿਨਾਂ ਤੋਂ ਹੁੰਮਸ ਅਤੇ ਭਿਆਨਕ ਗਰਮੀ ਨਾਲ ਲੋਕਾਂ ਦਾ ਹਾਲਤ ਬੇਹਾਲ ਹੋ ਗਈ ਸੀ।ਮਾਨਸੂਨ ਨੇ ਹੁਣ ਆਪਣੀ ਰਫਤਾਰ ਫੜ ਲਈ ਹੈ।ਦੱਸਣਯੋਗ ਹੈ ਕਿ ਬੀਤੇ ਦਿਨ ਦਾ ਤਾਪਮਨ 2 ਤੋਂ 3 ਡਿਗਰੀ ਤੋਂ ਉੱਪਰ ਜਾਣ ਨਾਲ ਲੋਕਾਂ ਦਾ ਗਰਮੀ ਕਾਰਨ ਬਹੁਤ ਬੁਰਾ ਹਾਲ ਹੋਇਆ ਸੀ।
ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋਏ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।ਪਿਛਲੇ ਦਿਨੀਂ ਲੁਧਿਆਣਾ ਜਲੰਧਰ ਸਮੇਤ ਕਈ ਜ਼ਿਲਿਆਂ ‘ਚ ਬਾਰਿਸ਼ ਹੋਈ ਸੀ।ਮੌਸਮ ਵਿਭਾਗ ਵਲੋਂ ਪਹਿਲਾਂ ਹੀ 1 ਅਗਸਤ ਨੂੰ ਮੌਸਮ ‘ਚ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਸੀ।ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤੇਜ ਹਨੇਰੀ ਅਤੇ ਕਾਲੇ ਬੱਦਲ ਛਾਏ ਰਹਿਣ ਕਾਰਨ ਤਾਪਮਾਨ ਡਿੱਗ ਜਾਵੇਗਾ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਨੁਮਾ ਬਣਿਆ ਰਹੇਗਾ।