ਜਿੱਥੇ ਅੱਜ ਦੇ ਸਮੇਂ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਬਹੁਤੀ ਸਥਿਰ ਨਹੀਂ ਹੈ, ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਦੇ ਪਿੰਡ ਮਾਨਾਂ ਦੇ ਇੱਕ ਕਿਸਾਨ ਪਰਿਵਾਰ ਦੇ 9 ਪਸ਼ੂਆਂ ਦੀ ਮੌਤ ਹੋਣ ਕਾਰਨ, ਇਸ ਪਰਿਵਾਰ ਤੇ ਭਾਰੀ ਕੁਦਰਤ ਦਾ ਕਹਿਰ ਆ ਗਿਆ। ਇਸ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਧੂਰੀ ਹਲਕੇ ਦੇ ਪਿੰਡ ਮਾਨਾਂ ਦੇ ਕਿਸਾਨ ਖੁਸ਼ਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇਕ ਮੱਝ ਦੀ ਅਚਾਨਕ ਮੌਤ ਹੋ ਗਈ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਇੰਜ ਲੱਗਾ ਕਿ ਵੈਸੇ ਕਿਸੇ ਬਿਮਾਰੀ ਕਾਰਨ ਮੱਝ ਦੀ ਮੌਤ ਹੋ ਗਈ ਹੋ ਸਕਦੀ ਹੈ, ਪ੍ਰੰਤੂ ਅਗਲੇ ਹੀ ਦਿਨ ਉਨ੍ਹਾਂ ਦੀ 2 ਮੱਝਾਂ ਦੀ ਹੋਰ ਮੌਤ ਹੋ ਗਈ, ਪਰ ਉਨ੍ਹਾਂ ਪਸ਼ੂ ਵਿਭਾਗ ਦੇ ਡਾਕਟਰਾਂ ਨੂੰ ਇਸਦੀ ਜਾਣਕਾਰੀ ਦਿੱਤੀ ਤਾਂ ਪਸ਼ੂ ਵਿਭਾਗ ਦੇ ਡਾਕਟਰਾਂ ਨੇ ਆ ਕੇ ਉਨ੍ਹਾਂ ਦੇ ਤੰਦਰੁਸਤ ਮੱਝਾਂ ਦੇ ਵੀ ਟੀਕੇ ਲਾਏ ਪ੍ਰੰਤੂ ਉਸ ਤੋਂ ਬਾਅਦ ਵੀ ਮੱਝਾਂ ਦੀ ਮੌਤ ਹੋਣ ਦਾ ਸਿਲਸਿਲਾ ਨਾ ਰੁਕਿਆ ਤੇ ਇਕ ਇਕ ਕਰਕੇ ਉਨ੍ਹਾਂ ਦੇ ਦੀਆਂ 9 ਮੱਝਾਂ ਦੀ ਮੌਤ ਹੋ ਗਈ।
ਕਿਸਾਨ ਖੁਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਦਾ ਸਾਰਾ ਗੁਜ਼ਾਰਾ ਇਨ੍ਹਾਂ ਮੱਝਾਂ ਦੇ ਸਿਰ ਤੇ ਚੱਲਦਾ ਸੀ ਅਤੇ ਇਨ੍ਹਾਂ ਮੱਝਾਂ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਦੱਸ ਲੱਖ ਰੁਪਏ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਇਨ੍ਹਾਂ ਮੱਝਾਂ ਦੇ ਇਲਾਜ ਲਈ ਇੱਕ ਲੱਖ ਰੁਪਏ ਦੀ ਦਵਾਈ ਉੱਪਰ ਖਰਚ ਚੁੱਕੇ ਹਨ , ਉਨ੍ਹਾਂ ਕਿਹਾ ਕਿ ਪਸ਼ੂ ਵਿਭਾਗ ਦੇ ਵੱਖ ਵੱਖ ਡਾਕਟਰਾਂ ਦੀਆਂ ਟੀਮਾਂ ਉਨ੍ਹਾਂ ਦੀਆਂ ਮੱਝਾਂ ਦੀ ਜਾਂਚ ਕੀਤੀ ਗਈ ਪ੍ਰੰਤੂ ਪਸ਼ੂ ਵਿਭਾਗ ਵੱਲੋਂ ਡੰਗਰਾਂ ਦੀ ਹੋ ਰਹੀ ਮੌਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ, ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਇਸ ਪਰਿਵਾਰ ਦੇ ਆਰਥਿਕ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ , ਜਦੋਂ ਇਸ ਸੰਬੰਧੀ ਪਸ਼ੂ ਵਿਭਾਗ ਦੇ ਸੀਨੀਅਰ ਵੈਟਰਨਰੀ ਅਫਸਰ ਧੂਰੀ ਡਾ ਟੀ ਪੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਕਿਸਾਨ ਪਰਿਵਾਰ ਦੇ 9 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਸਾਡੇ ਵਲੋਂ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮੌਤ ਹੋਣ ਵਾਲੇ ਪਸ਼ੂਆਂ ਦੀ ਬਿਮਾਰੀ ਦੀ ਜਾਨਣ ਲਈ ਵੱਖ ਵੱਖ ਤਰ੍ਹਾਂ ਦੇ ਟੈਸਟ ਡਾਕਟਰਾਂ ਦੀ ਉੱਚ ਪੱਧਰੀ ਟੀਮ ਵੱਲੋਂ ਕੀਤੇ ਗਏ ਹਨ ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।