1.66 lakh stolen account : ਲੁਧਿਆਣਾ ਜ਼ਿਲੇ ‘ਚ ਆਏ ਦਿਨ ਚੋਰੀ ਅਤੇ ਲੁੱਟਾਂ ਖੋਹਾਂ ਵਰਗੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣਾ ਆਇਆ ਹੈ।ਦੱਸਣਯੋਗ ਹੈ ਕਿ ਇੱਕ ਵਿਅਕਤੀ ਦੇ ਖਾਤੇ ‘ਚੋਂ ਪੈਸੇ ਕੱਟੇ ਗਏ ਤਾਂ ਟੋਲ ਫ੍ਰੀ ਨੰਬਰ ‘ਤੇ ਸ਼ਿਕਾਇਤ ਕੀਤੀ ਤਾਂ ਇਸੇ ਦਾ ਫਾਇਦਾ ਉਠਾ ਕੇ ਨੌਸਰਬਾਜ਼ ਉਸਦੇ ਖਾਤੇ ‘ਚੋਂ 1.66 ਲੱਖ ਰੁਪਏ ਕਢਾ ਲਏ।ਪੀੜਤ ਵਿਅਕਤੀ ਨੇ ਇਸਦੀ ਸੂਚਨਾ ਸਲੇਮ ਟਾਬਰੀ ਪੁਲਸ ਨੂੰ ਦਿੱਤੀ।
ਏ.ਐੱਸ.ਆਈ. ਜਿੰਦਰ ਲਾਲ ਨੇ ਦੱਸਿਆ ਕਿ ਪੀੜਤ ਸਬਜੀ ਮੰਡੀ ਦੇ ਗੁਰਦੁਆਰਾ ਸਾਹਿਬ ‘ਚ ਪਾਠੀ ਹੈ ਅਤੇ ਸਲੇਮ ਟਾਬਰੀ ਪੀ.ਐੱਨ.ਬੀ.’ਚ ਅਕਾਉਂਟ ਹੈ।ਉਹ ਅਕਤੂਬਰ 2019 ‘ਚ ਅਮਨ ਨਗਰ ‘ਚ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਗਿਆ ਸੀ।ਜਿਥੇ 10 ਹਜ਼ਾਰ ਰੁਪਏ ਫਸ ਗਏ ਸਨ।ਪੀੜਤ ਵਿਅਕਤੀ ਨੇ ਬੈਂਕ ਦੇ ਟੋਲ ਫ੍ਰੀ ਨੰਬਰ ਦੁਆਰਾ ਕਸਟਮਰ ਕੇਅਰ ‘ਚ ਫੋਨ ਕਰਕੇ ਸ਼ਿਕਾਇਤ ਕੀਤੀ।ਤਿੰਨ ਦਿਨ ਬਾਅਦ ਪੀੜਤ ਨੂੰ ਫੋਨ ਆਇਆ।ਫੋਨ ‘ਤੇ ਨੌਸਰਬਾਜ਼ ਨੇ ਖੁਦ ਨੂੰ ਪੀ.ਐੱਨ.ਬੀ. ਦਾ ਮੁਲਾਜ਼ਮ ਦੱਸਿਆ।ਉਸ ਨੇ ਵਿਅਕਤੀ ਦੇ ਪਹਿਲੇ ਖਾਤੇ ‘ਚੋਂ ਨਿਕਲਣ ਵਾਲੇ ਪੈਸੇ ਵਾਪਸ ਪਾਉਣ ਦੀ ਗੱਲ ਆਖ ਕੇ ਉਸ ਨੂੰ ਆਪਣੇ ਝਾਂਸਾ ‘ਚ ਲੈ ਲਿਆ ਅਤੇ ਉਸ ਤੋਂ ਉਸ ਦੀ ਸਾਰੀ ਬੈਂਕ ਡੀਟੇਲ ਲੈ ਲਈ ਖਾਤਾ ਨੰਬਰ, ਈ.ਟੀ.ਐੱਮ. ਨੰਬਰ ਲੈ ਲਿਆ।ਫਿਰ ਉਸਨੇ ਓ.ਟੀ.ਪੀ. ਭਰ ਕੇ ਪੈਸੇ ਕੱਢਵਾ ਲਏ।
ਪੀੜਤ ਵਿਅਕਤੀ ਦੀ ਐੱਫ.ਆਈ.ਆਰ. ‘ਚ 3 ਹੋਰ ਲੋਕਾਂ ਦਾ ਵੀ ਮਾਮਲਾ ਜੁੜਿਆ ਹੋਇਆ ਹੈ।ਪ ਇਨ੍ਹਾਂ ਤੋਂ 50-60 ਅਤੇ 80 ਹਜ਼ਾਰ ਦੀ ਠੱਗੀ ਹੋਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨਾਲ ਠੱਗੀ ਹੋਈ ਸੀ।