ਮੌਜੂਦਾ ਯੁੱਗ ਵਿੱਚ ਬੱਚਿਆਂ ਨੂੰ ਮੋਬਾਇਲ ਫੋਨ ‘ਤੇ ਗੇਮ ਖੇਡਣ ਦਾ ਬਹੁਤ ਸ਼ੌਂਕ ਹੈ। ਪਰ ਜੇਕਰ ਤੁਹਾਡੇ ਬੱਚੇ ਵੀ ਮੋਬਾਇਲ ਫੋਨ ਤੇ ਗੇਮ ਖੇਡਣ ਦੇ ਸ਼ੋਕੀਨ ਹਨ ਤਾਂ ਇਹ ਖਬਰ ਤੁਹਾਡੇ ਲਈ ਕਾਫੀ ਅਹਿਮ ਹੈ।
ਦਰਅਸਲ ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਜਿੱਥੇ ਗੇਮ ਖੇਡਣ ਦੇ ਸ਼ੋਕੀਨ ਇੱਕ ਨਾਬਲਗ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸਾਹਮਣੇ ਆਈ ਜਾਣਕਰੀ ਦੇ ਅਨੁਸਾਰ ਲੁਧਿਆਣਾ ਦੇ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਜਗੀਰ ਪੁਰ ਇਲਾਕੇ ਵਿੱਚ ਇੱਕ 16 ਸਾਲ ਦੇ ਨਾਬਲਗ ਨੂੰ ਆਪਣੀ ਜਾਨ ਗੁਆਣੀ ਪਈ ਹੈ, ਮ੍ਰਿਤਕ ਦੀ ਪਹਿਚਾਣ ਸੰਜੂ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਮ੍ਰਿਤਕ ਘਰ ਦੀ ਛੱਤ ‘ਤੇ ਸੀ, ਜਦਕਿ ਘਰ ‘ਚ ਬੱਚੇ ਦੀ ਮਾਂ ਅਤੇ ਭੈਣ ਮੌਜੂਦ ਸਨ ਅਤੇ ਬਾਕੀ ਪਰਿਵਾਰਿਕ ਮੈਂਬਰ ਕੰਮ ‘ਤੇ ਗਏ ਸਨ। ਇਸ ਦੌਰਾਨ ਜਦੋ ਮ੍ਰਿਤਕ ਲੜਕਾ ਕਾਫੀ ਸਮੇਂ ਤੱਕ ਨਾ ਦਿਖਿਆ ਤਾਂ ਬੱਚੇ ਦੀ ਮਾਂ ਅਤੇ ਭੈਣ ਨੇ ਉਸਦੀ ਭਾਲ ਸ਼ੁਰੂ ਕੀਤੀ, ਜਿਸ ਤੋਂ ਬਾਅਦ ਬੱਚਾ ਛੱਤ ‘ਤੇ ਪੱਖੇ ਨਾਲ਼ ਲਟਕਦਾ ਹੋਇਆ ਮਿਲਿਆ।
ਇਹ ਵੀ ਪੜ੍ਹੋ : ਕਰਨਾਲ ‘ਚ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਭਾਜਪਾ ਖਿਲਾਫ ਕੀਤਾ ਇਹ ਐਲਾਨ
ਪਰਿਵਾਰਿਕ ਮੈਬਰਾਂ ਵੱਲੋ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਬੱਚਾ ਮੋਬਾਇਲ ਤੇ ਗੇਮ ਖੇਡਦਾ ਹੁੰਦਾ ਸੀ। ਫਿਲਹਾਲ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ, ਅਤੇ ਮ੍ਰਿਤਕ ਦਾ ਮੋਬਾਇਲ ਫੋਨ ਪੁਲਿਸ ਨੇ ਜਬਤ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸੁਵਿਧਾਵਾ ਮਿਲਣ ਦੇ ਨਾਲ-ਨਾਲ ਬੱਚਿਆ ਦੀ ਜਾਨ ਵੀ ਦਾਅ ‘ਤੇ ਲੱਗੀ ਹੋਈ ਹੈ। ਕਿਉਂਕ ਸਮਰਾਟ ਫੋਨਾਂ ਨੇ ਬੱਚਿਆਂ ਨੂੰ ਆਪਣੀ ਪਕੜ ‘ਚ ਇੰਝ ਲਿਆ ਹੋਇਆ ਹੈ ਕਿ ਜਿਸ ਅੰਦਾਜ਼ਾ ਵੀ ਨਹੀਂ ਲਗਾਇਆ ਜਾਂ ਸਕਦਾ। ਕਿਉਂਕ ਬੱਚਿਆਂ ਵਿੱਚ ਮੋਬਾਇਲ ਫੋਨ ‘ਤੇ ਗੇਮ ਖੇਡਣ ਦਾ ਰੁਝਾਨ ਕਾਫੀ ਜਿਆਦਾ ਵੱਧ ਚੁੱਕਾ ਹੈ। ਆਨਲਾਈਨ ਗੇਮ ਦੇ ਚੱਕਰਾਂ ਵਿੱਚ ਨਾਸਮਝ ਬੱਚੇ ਅਪਣੀ ਜਾਨ ਤੱਕ ਦੀ ਪ੍ਰਵਾਹ ਨਾਂ ਕਰਦੇ ਹੋਏ ਜਾਨ ਦੀ ਬਾਜੀ ਤੱਕ ਲਗਾ ਦਿੰਦੇ ਹਨ।
ਇਹ ਵੀ ਦੇਖੋ : ਦੇਸ਼ ਆਜ਼ਾਦ ਕਰਾਉਣ ਵਾਲਿਆਂ ਦੇ ਕਾਗਜ਼ ਦੇਖ ਅਫ਼ਸਰ ਕਹਿੰਦੇ “ਆਹ ਕੀ ਹੈ”, ਹੱਡਬੀਤੀ ਸੁਣੋ ਲੱਖ ਪਾਓਗੇ ਲਾਹਨਤਾਂ !