71 new cases 3 deaths corona patients: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਕੋਰੋਨਾ ਵਾਇਰਸ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ।ਲੁਧਿਆਣਾ ਦੇ ਸਿਵਿਲ ਸਰਜਨ ਰਾਜੇਸ਼ ਬੱਗਾ ਨੇ ਕੋਰੋਨਾ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਹੁਣ ਤੱਕ 94.08 ਫੀਸਦੀ ਕੋਰੋਨਾ ਮਰੀਜ਼ ਸਿਹਤਮੰਦ ਹੋ ਚੁੱਕੇ ਹਨ।339 ਐਕਟਿਵ ਕੇਸਾਂ ‘ਚੋਂ 71 ਦੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।ਜਿਸ ‘ਚ 54 ਲੁਧਿਆਣਾ ਜ਼ਿਲੇ ਅਤੇ 17 ਹੋਰਨਾਂ ਜ਼ਿਲਿਆਂ
ਨਾਲ ਸਬੰਧਿਤ ਹਨ।ਦੱਸਣਯੋਗ ਹੈ ਕਿ ਕੋਰੋਨਾ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ,ਇਨ੍ਹਾਂ ਦਿਨਾਂ ‘ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ‘ਚ ਭਾਰੀ ਗਿਰਾਵਟ ਆਈ ਹੈ।ਜੋ ਕਿ ਆਮ ਜਨਤਾ ਅਤੇ ਸਿਹਤ ਪ੍ਰਸ਼ਾਸਨ ਲਈ ਰਾਹਤ ਭਰੀ ਗੱਲ ਹੈ।ਲੁਧਿਆਣਾ ਜ਼ਿਲੇ ‘ਚ ਹੁਣ ਤੱਕ 820 ਮੌਤਾਂ ਦਾ ਅੰਕੜਾ ਸਾਹਮਣੇ ਆ ਚੁੱਕਾ ਹੈ।ਦੂਜੇ ਪਾਸੇ ਹੁਣ ਰੋਜ਼ਾਨਾ ਕੋਰੋਨਾ ਮਾਮਲਿਆਂ ਦਾ ਅੰਕੜਾ 100 ਤੋਂ ਹੇਠਾਂ ਹੀ ਰਿਪੋਰਟਸ ਪਾਜ਼ੇਟਿਵ ਆ ਰਹੀਆਂ ਹਨ।ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਣ ਲਈ ਕਿਸੇ ਤਰ੍ਹਾਂ ਦਾ ਤਣਾਅ ਨਾ ਲਉ, ਚੰਗੀ ਡਾਈਟ ਅਤੇ ਪੂਰੀ ਨੀਂਦ ਲੈਣਾ ਬੇਹੱਦ ਜ਼ਰੂਰੀ ਹੈ।