affordable education TV school foundation: ਜਿੱਥੇ ਇਕ ਪਾਸੇ ਕੋਰੋਨਾ ਮਹਾਮਾਰੀ ਜਨਤਾ ‘ਤੇ ਕਹਿਰ ਬਣ ਕੇ ਵਰ੍ਹੀ, ਉੱਥੇ ਹੀ ਆਰਥਿਕ ਤੰਗੀ ਨੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ, ਜਿਸ ਦਾ ਅਸਰ ਸਕੂਲੀ ਵਿਦਿਆਰਥੀਆਂ ਦੇ ਪਿਆ ਹੈ। ਆਰਥਿਕ ਤੰਗੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਦੇ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ। ਜਾਣਾਕਾਰੀ ਮੁਤਾਬਕ ਹੁਣ ਸਮਾਜ ਸੇਵੀ ਸੰਸਥਾ ‘ਟੀ.ਵੀ ਸਕੂਲ ਫਾਊਡੇਸ਼ਨ’ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜੋ ਕਿ ਆਨਲਾਈਨ ਸਿੱਖਿਆ ਖੇਤਰ ‘ਚ ਨਵੀਂ ਤਕਨਾਲੌਜੀ ਨਾਲ ਕੰਮ ਕਰਕੇ ਸਸਤੀ ਪੜ੍ਹਾਈ ਮੁਹੱਈਆ ਕਰਵਾਏਗੀ।
ਦੱਸ ਦੇਈਏ ਕਿ ਸਮਾਜ ਸੇਵੀ ਸੰਸਥਾ ‘ਟੀ.ਵੀ ਸਕੂਲ ਫਾਊਡੇਸ਼ਨ’ ਵੱਲੋਂ 8ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਲਈ ਸੰਸਥਾ ਵੱਲੋਂ 1 ਸਤੰਬਰ ਤੋਂ ਪੜ੍ਹਾਈ ਸ਼ੁਰੂ ਕਰਵਾਈ ਜਾਵੇਗੀ, ਜਿਸ ਦੇ ਲਈ ਰਜਿਸਟ੍ਰੇਸ਼ਨ ਟੀ.ਵੀ.ਸਕੂਲ ਐਡਰਾਇਡ ਮੋਬਾਇਲ ਐਪ ‘ਤੇ 1 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਜਰੂਰਤਮੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦੇਣ ਦੀ ਵੀ ਕੋਸ਼ਿਸ਼ ਕਰੇਗੀ।