ASI fazilka arrested taking bribe: ਐੱਸਐੱਸਪੀ ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਸ਼੍ਰੀ ਗੌਤਮ ਸਿੰਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐੱਸਪੀ ਰਾਜ ਕੁਮਾਰ ਸਾਮਾ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੀ ਦੇਖਰੇਖ ਵਿੱਚ ਇੰਸਪੈਕਟਰ ਸਤਪ੍ਰੇਮ ਸਿੰਘ ਦੀ ਟੀਮ ਐਸ ਆਈ ਮਛਿੰਦਰ ਸਿੰਘ, ਏਐਸਆਈ ਹਰਮੇਲ ਸਿੰਘ, ਏਐਸਆਈ ਜਗਜੀਤ ਸਿੰਘ, ਜਸਕਰਨ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਕਸ਼ਮੀਰ ਸਿੰਘ ਵੱਲੋਂ ਏਐਸਆਈ ਬਲਵੀਰ ਸਿੰਘ ਥਾਣਾ ਸਦਰ ਫਾਜ਼ਿਲਕਾ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹਾਂ ਐਸਡੀਓ ਸੁਖਵਿੰਦਰ ਸਿੰਘ ਤੇ ਏਡੀਓ ਪਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।
ਸ਼ਿਕਾਇਤ ਕਰਤਾ ਕੁਲਦੀਪ ਸਿੰਘ ਵਾਸੀ ਬੱਖੂਸ਼ਾਹ ਜ਼ਿਲ੍ਹਾਂ ਫਾਜ਼ਿਲਕਾ ਨੇ ਸੂਚਨਾ ਦਿੱਤੀ ਸੀ ਕਿ ਉਨਾ ਦੇ ਖ਼ਿਲਾਫ਼ ਇਕ ਝੂਠਾ ਮੁਕੱਦਮਾ 118/19 ਥਾਣਾ ਸਦਰ ਫਾਜਿਲਕਾ ਵਿਖੇ ਦਰਜ ਹੋਇਆ ਸੀ ਜਿਸਨੂੰ ਪੜਤਾਲ ਉਪਰੰਤ ਕੈਂਸਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਏਐਸਆਈ ਬਲਵੀਰ ਭੱਟੀ ਵੱਲੋਂ ਉਕਤ ਕਾਰਵਾਈ ਕਰਨ ਬਦਲੇ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸਨੇ ਦੋ ਹਜ਼ਾਰ ਐਡਵਾਂਸ ਲੈ ਲਏ ਸਨ ਤੇ 4000 ਅੱਜ ਲੈਣੇ ਸਨ। ਜਿਸਤੇ ਕੁਲਦੀਪ ਸਿੰਘ ਵੱਲੋ ਵਿਜੀਲੈਸ ਨਾਲ ਰਾਬਤਾ ਕੀਤਾ ਗਿਆ ਅਤੇ ਵਿਜੀਲੈਸ ਟੀਮ ਨੇ ਟ੍ਰੈਪ ਲਗਾਕੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।