ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਪਿੰਡ ਸਹਿਣਾ ਦੇ 33 ਸਾਲ ਦੇ ਬੇਅੰਤ ਸਿੰਘ ਪੁੱਤਰ ਸੁਖਚੈਨ ਸਿੰਘ ਜੋ ਅੱਜ ਪਿੰਡ ਸ਼ਹਿਣਾ ਤੋਂ ਚੰਡੀਗੜ੍ਹ ਲਈ ਆਪਣੀ ਬਜ਼ੁਰਗ ਰਿਸ਼ਤੇਦਾਰ ਨਾਨੀ ਨੂੰ ਦਵਾਈ ਦਿਵਾਉਣ ਲਈ ਇਕੱਲਾ ਜਾ ਰਿਹਾ ਸੀ ਤਾਂ ਅਚਾਨਕ ਪੱਖੋ ਕੈਂਚੀਆਂ ਨੇੜੇ ਜਾਂਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਮੌਕੇ ਪੀੜ੍ਹਤ ਕਾਰ ਚਾਲਕ ਬੇਅੰਤ ਸਿੰਘ ਨੇ ਜਾਣਕਾਰੀ ਹਰੀਗਡ਼੍ਹ ਵਿਖੇ ਆਪਣੀ ਨਾਨੀ ਨੂੰ ਦਵਾਈ ਦਿਵਾਉਣ ਲਈ ਤਾਂ ਜਦ ਪਿੰਡ ਪੱਖੋ ਕੈਂਚੀਆਂ ਕੋਲ ਅਚਾਨਕ ਕਾਰ ਦੇ ਇੰਜਣ ਵਿਚੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ ਅਤੇ ਜਦ ਉਸ ਨੇ ਗੱਡੀ ਰੋਕੀ ਤਾਂ ਇੰਜਣ ਵਿਚੋਂ ਪਟਾਕੇ ਪੈਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਕਾਰ ਚਾਲਕ ਬੇਅੰਤ ਸਿੰਘ ਨੇ ਜਲਦੀ ਬਾਹਰ ਆ ਕੇ ਆਪਣੀ ਜਾਨ ਬਚਾਈ। ਪਰ ਇਕੱਲੇ ਹੋਣ ਕਾਰਨ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਅਤੇ ਅੱਗ ਨਾਲ ਕਾਰ ਮੱਚ ਕੇ ਸਵਾਹ ਹੋ ਗਈ।
ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਨੇੜਲੇ ਖੇਤਾਂ ਦੇ ਕਿਸਾਨ ਅਤੇ ਰਾਹਗੀਰਾਂ ਨੇ ਫਾਇਰ ਬਿਗ੍ਰੇਡ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਕਾਫ਼ੀ ਸਮੇਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਤਾਂ ਉਸ ਸਮੇਂ ਤਕ ਕਾਰ ਮੱਚ ਕੇ ਸਵਾਹ ਹੋ ਚੁੱਕੀ ਸੀ। ਅੱਗ ਲੱਗਣ ਕਾਰਨ ਕਾਰ ਚਾਲਕ ਦੀ ਕਾਰ ਤੋਂ ਇਲਾਵਾ ਕਾਰ ਚਾਲਕ ਬੇਅੰਤ ਸਿੰਘ ਵੀ ਅੱਖ ਅਤੇ ਮੂੰਹ ਦਾ ਕੁਝ ਹਿੱਸਾ ਝੁਲਸ ਗਿਆ। ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੀੜ੍ਹਤ ਕਾਰ ਚਾਲਕ ਬੇਅੰਤ ਸਿੰਘ ਨੇ ਕਿਹਾ ਕਿ ਉਹ ਆਪਣੀ ਨਾਨੀ ਦੇ ਇਲਾਜ ਲਈ ਕਾਰ ਵਿੱਚ ਰੱਖੀ 25 ਹਜ਼ਾਰ ਦੇ ਕਰੀਬ ਨਗਦ ਰਾਸ਼ੀ ਵੀ ਮੱਚ ਕੇ ਸੁਆਹ ਹੋ ਗਈ ਅਤੇ ਕਰੀਬ 3 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਪੀੜ੍ਹਤ ਕਾਰ ਚਾਲਕ ਬੇਅੰਤ ਸਿੰਘ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੌਰਾਨ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕਾ ਹੈ ਪਰ ਉਸ ਦਾ 3 ਲੱਖ ਦੇ ਕਰੀਬ ਨੁਕਸਾਨ ਹੋਰ ਹੋ ਗਿਆ।
ਪੀੜ੍ਹਤ ਕਾਰ ਚਾਲਕ ਬੇਅੰਤ ਸਿੰਘ ਅਤੇ ਨੇੜਲੇ ਖੇਤ ਦੇ ਕਿਸਾਨ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਫਾਇਰ ਬ੍ਰਿਗੇਡ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਪਿੰਡ ਸਹਿਣਾ ਜਾਂ ਪੱਖੋ ਕੈਚੀਆ ਸਥਾਪਿਤ ਕੀਤੀ ਜਾਵੇ ਤਾਂ ਲਗਾਤਾਰ ਗੱਡੀਆਂ, ਕਿਸਾਨਾਂ ਦੀਆਂ ਫਸਲਾਂ ਅਤੇ ਫੈਕਟਰੀਆਂ ਤੋਂ ਇਲਾਵਾ ਵੱਖੋ ਵੱਖਰੀਆਂ ਥਾਵਾਂ ਤੇ ਅੱਗ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਜਿਸ ਨਾਲ ਜਾਨੀ ਅਤੇ ਮਾਲੀ ਸਮੇਤ ਲੱਖਾਂ ਦਾ ਨੁਕਸਾਨ ਹੋਣੋਂ ਬਚ ਸਕਦਾ ਹੈ। ਸੋ ਵੇਖਣਾ ਹੋਵੇਗਾ ਕਿ ਪੀੜ੍ਹਤ ਕਾਰ ਚਾਲਕ ਬੇਅੰਤ ਸਿੰਘ ਨੂੰ ਤਿੱਨ ਲੱਖ ਦੇ ਕਰੀਬ ਹੋਏ ਨੁਕਸਾਨ ਦੀ ਭਰਪਾਈ ਅਤੇ ਕਦੋਂ ਤੱਕ ਫਾਇਰ ਬਿਗ੍ਰੇਡ ਦੀ ਸਮੱਸਿਆ ਦਾ ਢੁੱਕਵਾਂ ਹੱਲ ਕਰਕੇ ਸਹਿਣਾ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਂਦੀ ਹੈ।