chndigarh roadways : ਲੁਧਿਆਣਾ,(ਤਰਸੇਮ ਭਾਰਦਵਾਜ)-ਮਾਰਚ ਮਹੀਨੇ ਤੋਂ ਦੇਸ਼ਵਿਆਪੀ ਲਾਕਡਾਊਨ ਲੱਗਣ ਕਾਰਨ ਟ੍ਰਾਂਸਪੋਰਟ ਬੰਦ ਕਰ ਦਿੱਤੀ ਗਈ ਸੀ।ਫਿਰ ਹੌਲੀ-ਹੌਲੀ ਜੂਨ ਮਹੀਨੇ ਤੋਂ ਲੋਕਾਂ ਦੀ ਜ਼ਿੰਦਗੀ ਪਟੜੀ ‘ਤੇ ਆਉਣ ਲੱਗੀ।ਹੁਣ ਟ੍ਰਾਂਸਪੋਰਟ ਵਿਭਾਗ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਦੱਸਣਯੋਗ ਹੈ ਕਿ ਜਿੱਥੇ ਚੰਡੀਗੜ ਜਾਣ ਵਾਲੀਆਂ ਬੱਸਾਂ ਬੰਦ ਸਨ।ਹੁਣ ਰੋਡਵੇਜ਼ ਵਿਭਾਗ ਲੁਧਿਆਣਾ ਤੋਂ ਚੰਡੀਗੜ ਜਾਣ ਵਾਲੇ ਯਾਤਰੀਆਂ ਲਈ ਇਕ ਵਾਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ,ਜੋ ਸਵੇਰ ਦੇ
6 ਵਜੇ ਬੱਸ ਅੱਡੇ ਤੋਂ ਚੰਡੀਗੜ੍ਹ ਸੈਕਟਰ -43 ਲਈ ਰਵਾਨਾ ਹੁੰਦੀ ਹੈ।ਜਾਣਕਾਰੀ ਮੁਤਾਬਕ ਨਿੱਜੀ ਬੱਸਾਂ ਵਾਲਵੋ ਵੀ ਇਸੇ ਰੋਡ ‘ਤੇ ਪਹਿਲਾਂ ਸ਼ੁਰੂ ਹੋ ਚੁੱਕੀਆਂ ਹਨ।ਰੋਡਵੇਜ਼ ਡਿਪੂ ਨੇ ਵੀ ਇਸ ਸਹੂਲਤ ਨੂੰ ਸ਼ੁਰੂ ਕਰ ਕੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ‘ਚ ਮੱਦਦ ਕਰਦਾ ਹੈ।ਜਨਰਲ ਮੈਨੇਜਰ ਇੰਦਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਟਰ ਸਟੇਟ ਦੇ ਸਾਰੇ ਰੂਟਾਂ ‘ਤੇ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਜਿਵੇਂ ਕਿ ਹਰਿਆਣਾ, ਦਿੱਲੀ, ਹਿਮਾਚਲ, ਜੈਪੁਰ, ਰਾਜਸਥਾਨ ਲਈ ਜਲਦ ਹੀ ਬੱਸਾਂ ਦੀ ਸੁਵਿਧਾ ਉਪਲਬਧ ਕਰਵਾਈ ਜਾਵੇਗੀ।