cloudy after bright sunshine: ਲੁਧਿਆਣਾ ‘ਚ ਅੱਜ ਸਵੇਰ ਤੋਂ ਆਸਮਾਨ ‘ਚ ਕਾਲੇ ਬੱਦਲ ਛਾਏ ਸੀ, ਜਿਸ ਤੋਂ ਲੱਗਦਾ ਸੀ ਕਿ ਬਾਰਿਸ਼ ਦਾ ਆਉਣਾ ਤੈਅ ਹੈ ਪਰ ਲੋਕਾਂ ਦੀ ਉਮੀਦਾਂ ‘ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਅਚਾਨਕ ਬੱਦਲਾਂ ਤੋਂ ਬਾਅਦ ਤਿੱਖੀ ਧੁੱਪ ਨਿਕਲ ਆਈ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਸ਼ਾਮ ਤੱਕ ਬਾਰਿਸ਼ ਦਸਤਕ ਦੇ ਸਕਦੀ ਹੈ।
ਦੱਸਣਯੋਗ ਹੈ ਕਿ ਬੀਤੀ ਦਿਨ ਐਤਵਾਰ ਨੂੰ ਮੌਸਮ ਦੇ ਮਿਜ਼ਾਜ ਬੱਦਲ ਤੋਂ ਬਾਅਦ ਕਾਫੀ ਤੇਜ਼ ਬਾਰਿਸ਼ ਦੇ ਨਾਲ ਠੰਡੀਆਂ ਹਵਾਵਾਂ ਵੀ ਚੱਲੀਆਂ, ਜਿਸ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ।