Condition of Rupnagar Mandi : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਪਿੱਛਲੇ 147 ਦਿਨਾਂ ਤੋਂ ਕਿਸਾਨ ਦਿੱਲੀ ਦੀਆ ਸਰਹਦਾਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਬੀਤੇ ਦਿਨ ਤੋਂ ਪੰਜਾਬ ‘ਚ ਪੈ ਰਹੇ ਮੀਂਹ ਨੇ ਕਿਸਾਨਾਂ ਦੀਆ ਚਿੰਤਾਵਾਂ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ। ਹਲਕੇ ਮੀਂਹ ਤੋਂ ਬਾਅਦ ਤੇਜ਼ ਹਵਾਵਾਂ ਨੇ ਪੱਕਣ ‘ਤੇ ਆਈ ਫਸਲ ਵਿਛਾ ਦਿੱਤੀ ਹੈ। ਤੇਜ਼ ਹਵਾਵਾਂ ਕਾਰਨ ਕਣਕ ਅਤੇ ਸਰ੍ਹੋਂ ਦੀ ਫਸਲ ‘ਤੇ ਕਾਫੀ ਜਿਆਦਾ ਅਸਰ ਪਿਆ ਹੈ। ਜ਼ਿਕਰਯੋਗ ਹੈ ਕੇ ਇਸ ਸਮੇਂ ਪੰਜਾਬ ਵਿੱਚ ਕਣਕ ਦੀ ਵਾਢੀ ਵੀ ਜਾਰੀ ਹੈ ਤੇ ਮੰਡੀਆਂ ਵਿੱਚ ਵੀ ਕਿਸਾਨਾਂ ਦੀ ਫਸਲ ਪਹੁੰਚ ਗਈ ਹੈ। ਪਰ ਹੁਣ ਇਸ ਦੌਰਾਨ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਅਤੇ ਬੇਮੌਸਮੀ ਮੀਂਹ ਕਿਸਾਨ ਕਾਫੀ ਪ੍ਰੇਸ਼ਾਨ ਹਨ। ਕਿਉਂਕ ਮੰਡੀਆਂ ਵਿੱਚ ਪਹੁੰਚੀ ਫਸਲ ਦੀ ਵੀ ਕੋਈ ਸਾਰ ਨਹੀਂ ਲੈ ਰਿਹਾ ਹੈ।
ਕਿਸਾਨਾਂ ਦੀ 6 ਮਹੀਨੇ ਲਾ ਖ਼ੂਨ ਪਸੀਨੇ ਨਾਲ ਪੁੱਤਾਂ ਵਾਂਗੂ ਪਾਲੀ ਫਸਲ ਹੁਣ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਕਾਰਨ ਮੰਡੀਆਂ ਦੇ ਵਿੱਚ ਰੁੱਲ ਰਹੀ ਹੈ। ਤਾਜਾ ਮਾਮਲਾ ਜ਼ਿਲ੍ਹਾ ਰੂਪਨਗਰ ਦਾ ਜਿੱਥੇ ਬੀਤੀ ਰਾਤ ਕਿਸਾਨਾਂ ਦੀਆ ਢੇਰੀਆਂ ਅਤੇ ਕਣਕ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਥੱਲੇ ਮੀਂਹ ਦੇ ਵਿੱਚ ਭਿੱਜਦੀਆਂ ਰਹੀਆਂ। ਹਾਲਾਂਕਿ ਆੜ੍ਹਤੀਆਂ ਵੱਲੋਂ ਆਪਣੇ ਤੌਰ ਤਰਪਾਲਾਂ ਪਾ ਕੇ ਕਣਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਇੱਥੇ ਵੱਡੇ ਸਵਾਲ ਇਹ ਹਨ ਕੇ ਸਰਕਾਰ ਵੱਲੋਂ ਖਰੀਦੀ ਕਰੋੜਾਂ ਦੀ ਕਣਕ ਜੋ ਪਾਣੀ ਵਿੱਚ ਤਰ ਹੋਈ ਹੈ ਇਸ ਦੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ ?
ਇਹ ਵੀ ਦੇਖੋ : ਵਰ੍ਹਦੇ ਮੀਂਹ ‘ਚ ਕਿਸਾਨਾਂ ਨੇ ਲਾ ‘ਤਾ ਸਰਕਾਰ ਖਿਲਾਫ ਧਰਨਾ, ਟੈਂਟ ਚਾਹੇ ਟੁੱਟੇ, ਹੋਂਸਲੇ ਨੀਂ ਟੁੱਟੇ