DCP shared tricks Coronavirus: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਆਮ ਜਨਤਾ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੀ ਕਹਿਰ ਬਣ ਕੇ ਵਰ੍ਹ ਰਿਹਾ ਹੈ ਪਰ ਫਿਰ ਵੀ ਫ੍ਰੰਟ ਲਾਈਨ ‘ਚ ਕੰਮ ਕਰਨ ਵਾਲੇ ਕੋਰੋਨਾ ਯੋਧੇ ਭਾਵ ਪੁਲਿਸ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟ ਰਹੇ ਹਨ, ਸਗੋਂ ਕਈ ਪੀੜ੍ਹਤ ਪੁਲਿਸ ਅਧਿਕਾਰੀਆਂ ਨੇ ਕੋਰੋਨਾ ਨੂੰ ਮਾਤ ਦੇ ਕੇ ਵਾਪਿਸ ਡਿਊਟੀ ਜੁਆਇੰਨ ਕੀਤੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀ ਡੀ.ਸੀ.ਪੀ ਅਸ਼ਵਨੀ ਕਪੂਰ ਵੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਵਾਪਿਸ ਆਪਣੀ ਡਿਊਟੀ ‘ਤੇ ਪਹੁੰਚੇ ਹਨ, ਜਿਸ ਤੋਂ ਬਾਅਦ ਉਨ੍ਹਾਂ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਕੋਰੋਨਾ ਨਾਲ ਨਜਿੱਠਣ ਲਈ ਲੋਕਾਂ ਨੂੰ ਗੁਰ ਦੱਸਦੇ ਹੋਏ ਜਾਗਰੂਕ ਕੀਤਾ।
ਡੀ.ਸੀ.ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗਾਈਡਲਾਈਨਜ਼ ਮੁਤਾਬਕ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖੋ ਅਤੇ ਮਾਸਕ ਜ਼ਰੂਰ ਪਹਿਨੋ। ਉਨ੍ਹਾਂ ਨੇ ਦੱਸਿਆ ਕਿ ਇਸ ਵਾਇਰਸ ਦੇ ਹਲਕੇ ਜਿਹੇ ਲੱਛਣ ਦਿਸਣ ‘ਤੇ ਵੀ ਮਾਮੂਲੀ ਨਾ ਸਮਝੋ, ਸਗੋਂ ਤਰੁੰਤ ਹਸਪਤਾਲ ਜਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਇਹ ਸਲਾਹ ਵੀ ਦਿੱਤੀ ਕਿ ਜੇਕਰ ਤੁਸੀਂ ਇਸ ਵਾਇਰਸ ਦੀ ਚਪੇਟ ‘ਚ ਆ ਜਾਂਦੇ ਹੋ ਤਾਂ ਘਬਰਾਓ ਨਾ ਸਗੋਂ ਉਸ ਸਮੇਂ ਹਸਪਤਾਲ ‘ਚ ਭਰਤੀ ਹੋ ਜਾਓ ਅਤੇ ਥੋੜ੍ਹਾ ਸਮਾਂ ਉੱਥੇ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਜਦੋਂ ਤੁਹਾਡੇ ਫੇਫੜਿਆਂ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਹੀਂ ਆਉਂਦੀ ਤਾਂ ਡਾਕਟਰ ਦੀ ਸਲਾਹ ਨਾਲ ਹੋਮ ਕੁਆਰੰਟਾਈਨ ਹੋਵੇ, ਜਲਦਬਾਜ਼ੀ ‘ਚ ਹੋਮ ਕੁਆਰੰਟਾਈਨ ਹੋਣ ਦਾ ਫੈਸਲਾ ਨਾ ਲਉ। ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ‘ਚ ਹੋਮ ਕੁਆਰੰਟਾਈਨ ਹੁੰਦੇ ਹੋ ਤਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ। ਘਰ ‘ਚ ਬਾਕੀ ਪਰਿਵਾਰਿਕ ਮੈਂਬਰਾਂ ਤੋਂ ਵੱਖਰਾ ਰਹੋਂ ਅਤੇ ਘਰ ਨੂੰ ਸੈਨੇਟਾਈਜ਼ ਕਰਵਾਓ। ਇਸ ਦੇ ਨਾਲ ਸਭ ਤੋਂ ਜ਼ਰੂਰੀ ਪੀੜ੍ਹਤ ਮਰੀਜ਼ ਨੂੰ ਪੌਸ਼ਟਿਕ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ।