heatwave continue ludhiana weather: ਮੌਸਮ ਦੇ ਪਲ-ਪਲ ਮਿਜ਼ਾਜ ਬਦਲਣ ਅਤੇ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਰੱਖਿਆ ਹੈ। ਗੱਲ ਕਰ ਰਹੇ ਹਾਂ ਲੁਧਿਆਣਾ ਸ਼ਹਿਰ ਦੀ ਜਿੱਥੇ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ ਸੰਘਣੇ ਬੱਦਲ ਇੰਝ ਛਾਏ ਹੋਏ ਸੀ, ਜਿਵੇਂ ਕਿ ਹੁਣੇ ਬਾਰਿਸ਼ ਹੋ ਜਾਵੇਗੀ ਪਰ ਸਵੇਰੇ 10 ਵਜੇ ਬੱਦਲ ਅਚਾਨਕ ਗਾਇਬ ਹੋ ਗਏ ਅਤੇ ਮੌਸਮ ਨੇ ਰੁਖ ਬਦਲ ਗਿਆ। ਬੱਦਲਾਂ ਦੇ ਗਾਇਬ ਹੋਣ ਤੋਂ ਬਾਅਦ ਨਿਕਲੀ ਤਿੱਖੀ ਧੁੱਪ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ।
ਦੂਜੇ ਪਾਸੇ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਅਗਲੇ ਹਫਤੇ ਤੱਕ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ,ਫਿਲਹਾਲ ਲੋਕਾਂ ਨੂੰ ਥੋੜ੍ਹੇ ਦਿਨ ਇੰਝ ਹੀ ਚਿਲਚਿਲਾਤੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦੇਈਏ ਕਿ ਇਕ ਹਫਤੇ ਦੇ ਅੰਦਰ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ ‘ਤੇ ਮੌਸਮ ਸਾਫ ਰਹੇਗਾ। ਦੱਸ ਦੇਈਏ ਕਿ ਹੁੰਮਸ ਭਰੀ ਗਰਮੀ ਕਾਰਨ ਲੋਕ ਘਰਾਂ ਤੋਂ ਬਾਹਰ ਘੱਟ ਹੀ ਨਿਕਲ ਰਹੇ ਹਨ ਅਤੇ ਬਾਜ਼ਾਰਾਂ ‘ਚ ਵੀ ਸੰਨਾਟਾ ਪਸਰਿਆ ਹੋਇਆ ਹੈ। ਚਿਲਚਿਲਾਤੀ ਗਰਮੀ ਨੇ ਏ.ਸੀ ਅਤੇ ਕੂਲਰ ਤੱਕ ਵੀ ਫੇਲ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਸ਼ਾਮ ਦੇ ਸਮੇਂ ਲੁਧਿਆਣਾ ‘ਚ ਅਚਾਨਕ ਤੇਜ਼ ਬਰਸਾਤ ਹੋਈ, ਜਿਸ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ। ਲਗਾਤਾਰ ਇਕ ਘੰਟੇ ਤੱਕ ਹੋਈ ਤੇਜ਼ ਬਰਸਾਤ ਦਾ ਲੁਧਿਆਣਾ ਵਾਸੀਆਂ ਨੇ ਖੂਬ ਅਨੰਦ ਮਾਣਿਆ।