Incomplete Jagraon Bridge Deadline: ਲੁਧਿਆਣੇ ਦੇ ਜਗਰਾਓ ਪੁਲ ਦੀ ਗੱਲ ਕਰੀਏ ਤਾਂ ਪਿਛਲੇ 4 ਸਾਲਾਂ ਤੋ ਆਪਣੇ ਚਾਲੂ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਪਹਿਲਾਂ ਤਾਂ ਇਹ ਦੱਸ ਦਿੰਦੇ ਹਾਂ ਕਿ ਇਹ ਚਾਲੂ ਤਾਂ ਹੋਵੇਗਾ, ਜਦੋ ਇਸਦਾ ਨਿਰਮਾਣ ਦਾ ਕਾਰਜ ਪੂਰਾ ਹੋ ਜਾਵੇਗਾ, ਹਾਲੇ ਤੱਕ ਇਸ ਪੁਲ ਦਾ ਕੰਮ ਅੱਧ ਵਿਚਕਾਰ ਹੀ ਲਟਕਿਆ ਹੋਇਆ। ਇੱਥੇ ਜਦ ਵੀ ਲੀਡਰ ਆਉਂਦੇ ਨੇ ਤਾਂ ਹਮੇਸ਼ਾ ਕੋਈ ਨਾ ਕੋਈ ਡੈਡਲਾਈਨ ਜਾਰੀ ਕਰਕੇ ਚਲੇ ਜਾਂਦੇ ਨੇ ,ਪਰ ਇਸਦੀਆਂ 5 ਡੈਡਲਾਈਨ ਵੀ ਪੂਰੀਆਂ ਹੋ ਚੁੱਕੀਆਂ ਨੇ ।
31 ਜੁਲਾਈ ਦੀ ਆਖਰੀ ਡੈਡਲਾਈਨ ਸੀ, ਹੁਣ ਇਸਨੂੰ ਵਧਾ ਕੇ 15 ਸੰਤਬਰ ਤੱਕ ਕਰ ਦਿੱਤਾ ਗਿਆ ਹੈ ਪਰ ਪੁਲ ਹਾਲੇ ਹੀ ਆਪਣੇ ਉਪਰੋਂ ਰਾਹਗੀਰਾਂ ਦੇ ਗੁਜ਼ਰਨ ਦੀ ਉਡੀਕ ਕਰ ਰਿਹਾ ਹੈ ।
ਦੱਸਣਯੋਗ ਹੈ ਕਿ ਜਗਰਾਓ ਪੁਲ ਦੀ ਉਸਾਰੀ ਪੂਰੀ ਨਾ ਹੋਣ ਕਾਰਨ ਟ੍ਰੈਫਿਕ ਸਮੱਸਿਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਨਗਰ ਚੌਂਕ ਵੱਲ ਜਾਣ ਆਉਣ ਵਾਲੇ ਲੋਕ ਇੱਥੇ ਲੱਗੇ ਜਾਮ ‘ਚ ਦੇਤ ਤੱਕ ਫਸੇ ਰਹਿੰਦੇ ਨੇ। ਇਸ ਪੁਲ ਦਾ ਕੰਮ 2016 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 2017 ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੁਲ ਲਈ ਫੰਡ ਵੀ ਜਾਰੀ ਕੀਤਾ ਗਏ ਸਨ ਪਰ ਅਜੇ ਵੀ ਪੁਲ ਦਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ। ਹੁਣ ਵੇਖਣਾ ਇਹ ਹੋਵਗਾ ਕਿ ਇਹ ਭਰੋਸਾ ਮਹਿਜ਼ ਭਰੋਸਾ ਹੀ ਬਣ ਕੇ ਰਹਿੰਦਾ ਹੈ ਜਾਂ ਫਿਰ ਲੋਕਾਂ ਨੂੰ ਇਸ ਪੁਲ ਬਾਬਤ ਕੋਈ ਠੰਢੀ ਹਵਾ ਦਾ ਬੁੱਲਾ ਵੀ ਆਉਂਦਾ ਹੈ।