jama masjid ludhiana eid prayer :ਦੇਸ਼ ਭਰ ‘ਚ ਈਦ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਲੋਕਾਂ ਨੇ ਲੁਧਿਆਣਾ ਜ਼ਿਲੇ ‘ਚ ਕੋਰੋਨਾ ਵਾਇਰਸ ਤੋਂ ਆਪਣੇ ਬਚਾਅ ਨੂੰ ਧਿਆਨ ‘ਚ ਰੱਖਦਿਆਂ ਲੋਕਾਂ ਨੇ ਸ਼ੋਸਲ ਡਿਸਟੈਂਸਿੰਗ ਭਾਵ ਕਿ ਸਰੀਰਕ ਦੂਰੀ ਦੀ ਪਾਲਣਾ ਕਰਦੇ ਹੋਏ ਜਾਮਾ ਮਸਜਿਦ ‘ਚ ਈਦ ਦੀ ਨਮਾਜ਼ ਅਦਾ ਕੀਤੀ।
ਦੱਸਣਯੋਗ ਹੈ ਕਿ ਈਦ-ਉਲ-ਫਿਤਰ ਤੋਂ ਬਾਅਦ ਈਦ ਭਾਵ ਬਕਰੀਦ ਮੁਸਲਮਾਨਾਂ ਦਾ ਪ੍ਹਸਿੱਧ ਅਤੇ ਵੱਡਾ ਤਿਉੁਹਾਰ ਹੈ, ਇਸ ਸਮੇਂ ਮੁਸਲਮਾਨਾਂ ਵਲੋਂ ਮਸਜ਼ਿਦਾਂ ਜਾਂ ਈਦਗਾਹਾਂ ‘ਚ ਜਾ ਕੇ ਵਿਸ਼ੇਸ਼ ਤੌਰ ਨਾਲ ਨਮਾਜ਼ ਅਤੇ ਕੀਤੀ ਜਾਂਦੀ ਹੈ।ਇਸ ਸਾਲ ਈਦ ਦਾ ਤਿਉਹਾਰ ਕੋਰੋਨਾ ਵਾਇਰਸ ਦੌਰਾਨ ਕਾਫੀ ਪ੍ਰਭਾਵਿਤ ਹੋਇਆ ਹੈ।ਜਾਮਾ ਮਸਜਿਦ ‘ਚ ਲੋਕਾਂ ਵਲੋਂ ਨਮਾਜ਼ ਅਦਾ ਕਰਦੇ ਸਮੇਂ ਲੋਕਾਂ ਨੇ ਪੂਰੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਗਈ।ਇਸ ਦੌਰਾਨ ਉੱਥੇ ਮੌਜੂਦ ਸਾਰੇ ਲੋਕਾਂ ਨੇ ਮੂੰਹ ‘ਤੇ ਮਾਸਕ ਪਾਏ ਹੋਏ ਸਨ ਅਤੇ ਸਾਰਿਆਂ ਨੇ ਸਰੀਰਕ ਦੂਰੀ ਦਾ ਧਿਆਨ ਰੱਖਦਿਆਂ ਨਮਾਜ਼ ਅਤੇ ਕੀਤੀ ਅਤੇ ਇੱਕ ਦੂਜੇ ਨੂੰ ਬਿਨਾਂ ਗਲੇ ਮਿਲੇ ਈਦ ਦੀ ਵਧਾਈ ਦਿੱਤੀ। ਜਾਮਾ ਮਸਜਿਦ ‘ਚ ਨਮਾਜ਼ ਦੌਰਾਨ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਝਲਕ ਰਹੀ ਸੀ।ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਧਿਆਨ ‘ਚ ਜਾਮਾ ਮਸਜਿਦ ‘ਚ ਆਉਣ ਵਾਲੇ ਹਰ ਇੱਕ ਵਿਅਕਤੀ ਦੀ ਥਰਮਲ ਸਕਰੀਨਿੰਗ ਕਰਕੇ ਹੀ ਮਸਜਿਦ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ।