Khanna Samralas grain markets : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਪਿੱਛਲੇ 150 ਦਿਨਾਂ ਤੋਂ ਕਿਸਾਨ ਦਿੱਲੀ ਦੀਆ ਸਰਹਦਾਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਬੀਤੇ ਦਿਨ ਤੋਂ ਪੰਜਾਬ ‘ਚ ਪੈ ਰਹੇ ਮੀਂਹ ਨੇ ਕਿਸਾਨਾਂ ਦੀਆ ਚਿੰਤਾਵਾਂ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ। ਪਹਿਲਾਂ ਹੀ ਕਾਲੇ ਖੇਤੀ ਕਾਨੂੰਨਾਂ ਕਾਰਨ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਲੜਾਈ ਲੜ ਰਹੇ ਨੇ ਪਰ ਹੁਣ ਮੰਡੀਆਂ ਵਿੱਚ ਵੀ ਰੁਲਣ ਲਈ ਮਜ਼ਬੂਰ ਹੋਏ ਪਏ ਨੇ , ਦਰਅਸਲ ਗੱਲ ਕਰ ਰਹੇ ਹਾਂ ਖੰਨਾ ਅਤੇ ਸਮਰਾਲਾ ਦੀਆਂ ਮੰਡੀਆਂ ਦੀ ਜਿੱਥੇ ਅਜਿਹੇ ਆਲਾਮ ਹੋ ਚੁੱਕੇ ਨੇ ਮੰਡੀ ‘ਚ ਕਣਕ ਦੀ ਫਸਲ ਦੇ ਅੰਬਾਰ ਲੱਗੇ ਹੋਏ ਨੇ ਪਰ ਨਾ ਤਾਂ ਲਿਫਟਿੰਗ ਹੋ ਰਹੀ ਏ ਤੇ ਨਾ ਹੀ ਬਾਰਦਾਨਾ ਪਹੁੰਚ ਰਿਹਾ ਏ, ਦੂਜੇ ਪਾਸੇ ਰੱਬ ਦੀ ਅਜਿਹੀ ਕਿਸਾਨਾਂ ‘ਤੇ ਮਾਰ ਪਈ ਹੈ ਕਿ ਬੇਮੌਸਮ ਮੀਂਹ ਕਾਰਨ ਕਿਸਾਨ ਦੀ ਪੁੱਤਾਂ ਵਾਗੂ ਪਾਲੀ ਫਸਲ ਬਰਸਾਤੀ ਪਾਣੀ ਦੀ ਭੇਂਟ ਚੜ੍ਹ ਚੁੱਕੀ ਏ।
ਪੰਜਾਬ ’ਚ ਹੁਣ ਕਣਕ ਦੀ ਫ਼ਸਲ ਦੇ ਖੇਤ ਖਾਲੀ ਅਤੇ ਮੰਡੀਆਂ ਭਰੀਆਂ ਹੋਈਆਂ ਹਨ। ਕਿਸਾਨ ਸੜਕਾਂ ’ਤੇ ਉੱਤਰੇ ਹੋਏ ਹਨ। ਪੰਜਾਬ ਸਰਕਾਰ ਸਰਕਾਰੀ ਖਰੀਦ ਦੇ ਸ਼ੁਰੂ ਹੋਣ ਦੇ ਦੋ ਹਫ਼ਤੇ ਮਗਰੋਂ ਵੀ ਪ੍ਰਬੰਧਾਂ ਨੂੰ ਲੀਹ ’ਤੇ ਨਹੀਂ ਪਾ ਸਕੀ ਹੈ। ਕਿਸਾਨਾਂ ਨੂੰ ਬਾਰਦਾਨਾ ਲੈਣ ਲਈ ਅਧਿਕਾਰੀਆਂ ਦੇ ਘਿਰਾਓ ਕਰਨੇ ਪੈ ਰਹੇ ਹਨ। ਮੰਡੀਆਂ ਵਿੱਚ ਥਾਂ ਨਾ ਹੋਣ ਕਰਕੇ ਕਿਸਾਨ ਘਰਾਂ ਵਿੱਚ ਹੀ ਆਪਣੀ ਫ਼ਸਲ ਰੱਖਣ ਲਈ ਮਜਬੂਰ ਹੋ ਰਹੇ ਹਨ। ਪੰਜਾਬ ਦੀਆਂ ਮੰਡੀਆਂ ‘ਚ ਹੁਣ ਤੱਕ ਕਰੀਬ 60 ਫੀਸਦੀ ਫਸਲ ਆ ਚੁੱਕੀ ਹੈ ਜਦਕਿ ਵਾਢੀ ਦਾ ਕੰਮ ਵੀ ਤਕਰੀਬਨ ਮੁਕੰਮਲ ਹੋ ਗਿਆ ਹੈ। ਦੱਸਣਯੋਗ ਹੈ ਕਿ ਕਣਕ ਦੀ ਫਸਲ ਦੀ ਖਰੀਦ ਨੂੰ ਲੈ ਕੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਨੇ, ਪਰ ਆਪਣੇ ਵਾਅਦਿਆਂ ਤੇ ਸਰਕਾਰ ਕਿੰਨੀ ਕੁ ਖਰੀ ਉਤਰਦੀ ਏ ਉਸ ਦਾ ਅੰਦਾਜ਼ਾ ਤਾਂ ਮੰਡੀਆਂ ‘ਚ ਪ੍ਰੇਸ਼ਾਨ ਬੈਠੇ ਕਿਸਾਨਾਂ ਤੋਂ ਲਾਇਆ ਜਾ ਸਕਦਾ ਹੈ।
ਇਹ ਵੀ ਦੇਖੋ : ਦੇਖੋ ਪਾਣੀ ‘ਚ ਰੁੜ ਰਹੀ ਹੈ ਪੁੱਤਾਂ ਵਾਗੂ ਪਾਲੀ ਕਿਸਾਨਾਂ ਦੀ ਫਸਲ, ਕੀ ਆਹ ਨੇ ਸਰਕਾਰੇ ਤੇਰੇ ਆਮਦਨ