ਲੁਧਿਆਣਾ, (ਤਰਸੇਮ ਭਾਰਦਵਾਜ)- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਅਤੇ ਪੱਕੀਆਂ ਦੋਸਤ ਹੁੰਦੀਆਂ ਹਨ।ਦੱਸਣਯੋਗ ਹੈ ਕਿ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਣ ਵਾਲੇ ਸ਼ਖਸ 67ਸਾਲਾ ਰਿਟਾ.ਅਨੁਰਾਗ ਸਿੰਘ ਹਨ।ਜਾਣਕਾਰੀ ਮੁਤਾਬਕ ਜਨਤਾ ਏਨਕਲੇਵ ‘ਚ ਉਨ੍ਹਾਂ ਦੇ ਘਰ ਲੋਕ ਕਿਤਾਬਾਂ ਦਾ ਭੰਡਾਰ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ।
ਉਨ੍ਹਾਂ ਦੀ ਇਸ ਲਾਇਬ੍ਰੇਰੀ ‘ਚ ਧਰਮ,ਦਰਸ਼ਨ, ਸਾਹਿਤ ਅਤੇ ਹੋਰ ਕਈ ਵਿਸ਼ਿਆਂ ਦੀਆਂ ਕਿਤਾਬਾਂ ਹਨ।ਉਨ੍ਹਾਂ ਦੇ ਘਰ ਇਹ ਲਾਇਬ੍ਰੇਰੀ ‘ਚ ਉਨ੍ਹਾਂ ਦੀ ਜਾਨ ਹੈ, ਜਿਸ ‘ਚ 11 ਹਜ਼ਾਰ ਤੋਂ ਵੱਧ ਕਿਤਾਬਾਂ ਹਨ।ਸਿੱਖ ਅਤੇ ਸੰਸਾਰ ਦੇ ਹੋਰ ਸਾਰੇ ਧਰਮਾਂ ਦੇ ਅਧਿਐਨ ‘ਤੇ ਉਹ 20 ਤੋਂ ਵੱਧ ਕਿਤਾਬਾਂ ਉਨ੍ਹਾਂ ਨੇ ਆਪ ਲਿਖੀਆਂ ਹਨ।
ਉਦਾਹਰਨ ਦੇ ਰੂਪ ‘ਚ ਉਨ੍ਹਾਂ ਦੀਆਂ 40 ਤੋਂ ਵਧੇਰੇ ਕਿਤਾਬਾਂ ਦੇ ਰਚਨਹਾਰ ਉਨ੍ਹਾਂ ਦੇ ਪਿਤਾ ਤਰਲੋਚਨ ਸਿੰਘ, ਜਿਨ੍ਹਾਂ ਤੋਂ ਉਨ੍ਹਾਂ ਦਾ ਇਹ ਸ਼ੌਕ ਜੱਦੀ ਅਤੇ ਵਿਰਾਸਤੀ ਹੈ।ਪਿਤਾ ਦੀ ਇਸ ਵਿਰਾਸਤੀ ਲਾਇਬ੍ਰੇਰੀ ਖਾਨ ਨੂੰ ਸੰਭਾਲ ਕੇ ਰੱਖਣਾ ਉਨ੍ਹਾਂ ਦਾ ਸ਼ੌਕ ਸੀ।ਇਸੇ ਕਾਰਨ ਉਨ੍ਹਾਂ ਨੇ ਘਰ ਹੀ ਜਨਤਾ ਏਨਕਲੇਬ ‘ਚ ਬਣਾਇਆ ਤਾਂ ਜੋ ਉਹ ਇਸ ਲਾਇਬ੍ਰੇਰੀ ਦਾ ਧਿਆਨ ਰੱਖ ਸਕਣ।ਅਨੁਰਾਗ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਾਇਬ੍ਰੇਰੀ ‘ਚ 200 ਤੋਂ ਵੱਧ ਲਿਪੀਆਂ ਹਨ।ਜਿਨ੍ਹਾਂ ‘ਚ ਵੱਧ ਤੋਂ ਵੱਧ ਹੱਥ ਦੀਆਂ ਲਿਖੀਆਂ ਹਨ।ਕੁਝ ਕੁ ਕਿਤਾਬਾਂ 18ਵੀਂ ਸਦੀ ਤਕ ਦੀ ਪੁਰਾਣੀਆਂ ਹਨ।ਇਨ੍ਹਾਂ ‘ਚ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਵਾਲੀਆਂ, 1705,1707 ਈ. ਤੋਂ ਬਾਅਦ ਦੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸ਼ਮ ਗ੍ਰੰਥ ਦੀ ਬੀੜ ਸਾਹਿਬ ਅਤੇ ਹੱਥ ਦੀਆਂ ਲਿਖਤਾਂ ਪੋਥੀਆਂ ਵੀ ਸ਼ਾਮਲ ਹਨ।ਇਸ ਤੋਂ ਇਲਾਵਾ ਹਿੰਦੂ, ਸਿੱਖ, ਬੁੱਧ,ਜੈਨ,ਈਸਾਈ,ਇਸਲਾਮ ਅਤੇ ਸੂਫੀ ਮਤ ਨਾਲ ਵੀ ਸੰਬੰਧਿਤ ਹਨ।ਬ੍ਰਜ, ਅਪਭ੍ਰੰਸ਼, ਹਿੰਦੀ, ਉਰਦੂ, ਮਰਾਠੀ,ਸੰਸਕ੍ਰਿਤ ਅਤੇ ਪੰਜਾਬੀ ਸ਼ਬਦਕੋਸ਼ ਵੀ ਹਿੱਸਾ ਹਨ।